ਮਹਾਕੁੰਭ ਜਾਣ ਵਾਲੀ ਟਰੇਨ 'ਚ ਯਾਤਰੀਆਂ ਨੇ ਕੀਤਾ ਹੰਗਾਮਾ, ਪੱਥਰਾਂ ਨਾਲ ਤੋੜੇ ਸ਼ੀਸ਼ੇ

Tuesday, Jan 28, 2025 - 01:27 PM (IST)

ਮਹਾਕੁੰਭ ਜਾਣ ਵਾਲੀ ਟਰੇਨ 'ਚ ਯਾਤਰੀਆਂ ਨੇ ਕੀਤਾ ਹੰਗਾਮਾ, ਪੱਥਰਾਂ ਨਾਲ ਤੋੜੇ ਸ਼ੀਸ਼ੇ

ਨੈਸ਼ਨਲ ਡੈਸਕ- ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਮੇਲੇ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਲੱਖਾਂ ਲੋਕਾਂ ਦੇ ਇਸ ਧਾਰਮਿਕ ਸਮਾਗਮ 'ਚ ਇਸ਼ਨਾਨ ਕਰਨ ਲਈ ਰੇਲਵੇ ਸਟੇਸ਼ਨ 'ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਭੀੜ ਦਾ ਅਸਰ ਛੱਤਰਪੁਰ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਮਹਾਕੁੰਭ ਲਈ ਜਾ ਰਹੀ ਟਰੇਨ 'ਚ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਟਰੇਨ ਦੇ ਦਰਵਾਜ਼ੇ ਅੰਦਰੋਂ ਬੰਦ ਹੋਣ ਕਾਰਨ ਯਾਤਰੀ ਗੁੱਸੇ 'ਚ ਆ ਗਏ ਅਤੇ ਟਰੇਨ 'ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ ਟਰੇਨ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਇਹ ਵੀ ਪੜ੍ਹੋ- ਮਹਾਕੁੰਭ ਦੀ ਹਾਈਟੈੱਕ ਰਸੋਈ, ਰੋਜ਼ਾਨਾ ਇਕ ਲੱਖ ਸ਼ਰਧਾਲੂ ਖਾਂਦੇ ਹਨ ਖਾਣਾ

ਖਚਾਖਚ ਭਰੀ ਟਰੇਨ ਅਤੇ ਬੰਦ ਦਰਵਾਜ਼ੇ

ਇਨ੍ਹੀਂ ਦਿਨੀਂ ਮਹਾਕੁੰਭ ਲਈ ਜਾਣ ਵਾਲੀਆਂ ਟਰੇਨਾਂ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਛੱਤਰਪੁਰ ਰੇਲਵੇ ਸਟੇਸ਼ਨ 'ਤੇ ਟਰੇਨ ਦੇ ਦਰਵਾਜ਼ੇ ਬੰਦ ਹੋਣ ਕਾਰਨ ਯਾਤਰੀਆਂ 'ਚ ਭਾਰੀ ਨਾਰਾਜ਼ਗੀ ਸੀ। ਦੱਸਿਆ ਜਾ ਰਿਹਾ ਹੈ ਕਿ ਏਸੀ ਕੋਚ ਦੇ ਅੰਦਰ ਬੈਠੇ ਕੁਝ ਯਾਤਰੀਆਂ ਨੇ ਭਾਰੀ ਭੀੜ ਨੂੰ ਦੇਖ ਕੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਸਨ। ਪਲੇਟਫਾਰਮ 'ਤੇ ਖੜ੍ਹੇ ਯਾਤਰੀਆਂ ਨੇ ਜਦੋਂ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਬੰਦ ਮਿਲੇ, ਜਿਸ ਨਾਲ ਉਨ੍ਹਾਂ ਦਾ ਗੁੱਸਾ ਹੋਰ ਵਧ ਗਿਆ।

ਇਹ ਵੀ ਪੜ੍ਹੋ-  ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ

ਪੱਥਰਬਾਜ਼ੀ ਅਤੇ ਹੰਗਾਮਾ

ਗੁੱਸੇ 'ਚ ਆਏ ਯਾਤਰੀਆਂ ਨੇ ਬੰਦ ਦਰਵਾਜ਼ੇ ਖੋਲ੍ਹਣ ਲਈ ਟਰੇਨ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੇਨ ਦੇ ਸ਼ੀਸ਼ੇ ਵੀ ਟੁੱਟ ਗਏ। ਇਹ ਘਟਨਾ ਰਾਤ ਕਰੀਬ 12 ਵਜੇ ਵਾਪਰੀ। ਸਟੇਸ਼ਨ 'ਤੇ ਇੰਨੀ ਭੀੜ ਸੀ ਕਿ ਟਰੇਨ ਇਕ ਘੰਟੇ ਤੱਕ ਰੁਕੀ ਰਹੀ। ਜੀ. ਆਰ. ਪੀ ਸਟਾਫ ਨੇ ਕਾਫੀ ਦੇਰ ਤੱਕ ਯਾਤਰੀਆਂ ਨੂੰ ਸਮਝਾਇਆ ਅਤੇ ਫਿਰ ਕਿਸੇ ਤਰ੍ਹਾਂ ਟਰੇਨ ਦੇ ਦਰਵਾਜ਼ੇ ਖੋਲ੍ਹੇ ਗਏ। ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਕੁਝ ਯਾਤਰੀਆਂ ਕੋਲ ਟਿਕਟਾਂ ਨਹੀਂ ਸਨ।

ਇਹ ਵੀ ਪੜ੍ਹੋ- ਵਿਆਹ ਦਾ ਐਨਾ ਚਾਅ! ਲਾੜੀ ਨੂੰ ਕੋਲ ਬਿਠਾ ਲਾੜਾ ਖੁਦ ਹੀ ਪੜ੍ਹ ਗਿਆ ਮੰਤਰ

ਮਹਾਕੁੰਭ 'ਚ ਸ਼ਰਧਾਲੂਆਂ ਦੀ ਭਾਰੀ ਭੀੜ

ਇਸ ਸਮੇਂ ਮਹਾਕੁੰਭ 'ਚ ਇਸ਼ਨਾਨ ਕਰਨ ਲਈ ਦੇਸ਼ ਭਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ। ਪਿਛਲੇ 17 ਦਿਨਾਂ ਵਿਚ 15 ਕਰੋੜ ਤੋਂ ਵੱਧ ਲੋਕ ਇਸ ਪਵਿੱਤਰ ਇਸ਼ਨਾਨ ਵਿਚ ਸ਼ਾਮਲ ਹੋਏ ਹਨ। ਉਮੀਦ ਹੈ ਕਿ ਆਉਣ ਵਾਲੀ ਮੌਨੀ ਮੱਸਿਆ 'ਤੇ 8 ਤੋਂ 10 ਕਰੋੜ ਲੋਕ ਆਉਣਗੇ। ਅਜਿਹੇ 'ਚ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News