ਵੈਸ਼ਾਲੀ ਜ਼ਿਲੇ ''ਚ ਪੋਕਲੇਨ ਮਸ਼ੀਨ ਨਾਲ ਯਾਤਰੀ ਟ੍ਰੇਨ ਟਕਰਾਉਣ ਨਾਲ ਮਚਿਆ ਹੜਕੰਪ
Sunday, Apr 14, 2019 - 11:42 AM (IST)

ਵੈਸ਼ਾਲੀ-ਬਿਹਾਰ ਦੇ ਵੈਸ਼ਾਲੀ ਜ਼ਿਲੇ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਬਰੌਨੀ-ਸੋਨਪੁਰ ਯਾਤਰੀ ਟ੍ਰੇਨ ਪੋਕਲੇਨ ਮਸ਼ੀਨ ਨਾਲ ਟਕਰਾ ਗਈ। ਹਾਦਸੇ ਦੀ ਜਾਣਕਾਰੀ ਰੇਲਵੇ ਅਧਿਕਾਰੀਆਂ ਨੂੰ ਮਿਲਣ 'ਤੇ ਉਨ੍ਹਾਂ ਨੇ ਤਰੁੰਤ ਮਾਮਲੇ ਦੀ ਜਾਂਚ ਲਈ ਟ੍ਰੇਨ ਨੂੰ ਰਵਾਨਾ ਕੀਤਾ। ਹਾਦਸੇ ਦੌਰਾਨ ਇਸ ਲਾਈਨ 'ਤੇ ਆਉਣ ਵਾਲੀਆਂ ਹੋਰ ਗੱਡੀਆਂ ਨੂੰ ਰੋਕ ਦਿੱਤਾ ਗਿਆ ਸੀ।
ਇਸ ਹਾਦਸੇ 'ਚ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।