ਫਲਾਈਟ ਦੇ ਪਖ਼ਾਨੇ 'ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ, ਉਡਾਣ ਦੌਰਾਨ ਲਾਕ ਹੋਇਆ ਖਰਾਬ
Wednesday, Jan 17, 2024 - 02:03 PM (IST)
ਬੈਂਗਲੁਰੂ- ਮੁੰਬਈ ਤੋਂ ਬੈਂਗਲੁਰੂ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ 'ਚ ਇਕ ਯਾਤਰੀ ਇਕ ਘੰਟੇ ਤੱਕ ਪਖ਼ਾਨੇ ਅੰਦਰ ਫਸਿਆ ਰਿਹਾ। ਉਡਾਣ ਦੌਰਾਨ ਦਰਵਾਜ਼ੇ ਦੇ ਲਾਕ 'ਚ ਖਰਾਬੀ ਆਉਣ ਕਾਰਨ ਇਹ ਸਥਿਤੀ ਬਣੀ। ਦਰਅਸਲ ਮੰਗਲਵਾਰ ਤੜਕੇ 2 ਵਜੇ ਫਲਾਈਟ ਦੇ ਉਡਾਣ ਭਰਨ ਮਗਰੋਂ 14ਵੀਂ ਕਤਾਰ 'ਚ ਬੈਠਾ ਇਕ ਯਾਤਰੀ ਟਾਇਲਟ 'ਚ ਗਿਆ ਅਤੇ ਇਕ ਘੰਟੇ ਤੋਂ ਜ਼ਿਆਦਾ ਸਮੇਂ ਦੌਰਾਨ ਅੰਦਰ ਫਸਿਆ ਰਿਹਾ। ਓਧਰ ਸਪਾਈਸਜੈੱਟ ਨੇ ਦੱਸਿਆ ਕਿ ਯਾਤਰਾ ਦੌਰਾਨ ਸਾਡੇ ਚਾਲਕ ਦਲ ਨੇ ਯਾਤਰੀ ਨੂੰ ਮਦਦ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ।
ਇਹ ਵੀ ਪੜ੍ਹੋ- AI ਬਣੀ ਵਰਦਾਨ; ਡਾਕਟਰਾਂ ਨੇ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕਰ ਸ਼ਖ਼ਸ ਦੀ ਬਚਾਈ ਜਾਨ
ਏਅਰਲਾਈਨ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਕ ਬਿਆਨ 'ਚ ਕਿਹਾ ਕਿ 16 ਜਨਵਰੀ ਨੂੰ ਇਕ ਯਾਤਰੀ ਬਦਕਿਸਮਤੀ ਨਾਲ ਮੁੰਬਈ ਤੋਂ ਬੈਂਗਲੁਰੂ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ 'ਚ ਲਗਭਗ ਇਕ ਘੰਟੇ ਤਕ ਪਖ਼ਾਨੇ ਅੰਦਰ ਫਸ ਗਿਆ ਸੀ, ਜਦੋਂ ਪਖ਼ਾਨੇ ਦੇ ਲਾਕ 'ਚ ਖਰਾਬੀ ਕਾਰਨ ਜਹਾਜ਼ ਹਵਾ 'ਚ ਸੀ। ਸਾਰੀ ਯਾਤਰਾ ਦੌਰਾਨ ਸਾਡੇ ਅਮਲੇ ਨੇ ਯਾਤਰੀ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਯਾਤਰੀ ਨੂੰ ਕਿਹਾ ਗਿਆ "ਸਰ ਅਸੀਂ ਦਰਵਾਜ਼ਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸੀਂ ਨਹੀਂ ਖੋਲ੍ਹ ਸਕੇ, ਘਬਰਾਓ ਨਾ। ਅਸੀਂ ਕੁਝ ਮਿੰਟਾਂ 'ਚ ਉਤਰ ਰਹੇ ਹਾਂ। ਇਸ ਲਈ ਕਿਰਪਾ ਕਰਕੇ ਕੋਮੋਡ ਨੂੰ ਬੰਦ ਕਰੋ ਅਤੇ ਇਸ 'ਤੇ ਬੈਠੋ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰੋ। ਜਿਵੇਂ ਹੀ ਮੁੱਖ ਦਰਵਾਜ਼ਾ ਖੁੱਲ੍ਹੇਗਾ ਇੰਜਨੀਅਰ ਆ ਜਾਵੇਗਾ।''
ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਚੱਲੇਗਾ 'ਇੰਡੀਆ' ਦੀ ਜਿੱਤ ਦਾ ਰੱਥ, ਰਾਘਵ ਚੱਢਾ ਬੋਲੇ- BJP ਨਾਲ ਇਹ ਪਹਿਲਾ ਮੁਕਾਬਲਾ
ਜਹਾਜ਼ ਦੇ ਲੈਂਡ ਹੁੰਦੇ ਹੀ ਇਕ ਇੰਜੀਨੀਅਰ ਨੇ ਪਖ਼ਾਨੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀ ਨੂੰ ਤੁਰੰਤ ਡਾਕਟਰੀ ਮਦਦ ਪ੍ਰਾਪਤ ਹੋਈ। ਏਅਰਲਾਈਨ ਨੇ ਕਿਹਾ ਕਿ ਸਪਾਈਸਜੈੱਟ ਯਾਤਰੀ ਨੂੰ ਹੋਈ ਅਸੁਵਿਧਾ ਲਈ ਅਫਸੋਸ ਅਤੇ ਮੁਆਫੀ ਮੰਗਦਾ ਹੈ। ਸਪਾਈਸਜੈੱਟ ਨੇ ਅੱਗੇ ਕਿਹਾ ਕਿ ਯਾਤਰੀ ਨੂੰ ਕਿਰਾਏ ਦਾ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8