ਯਾਤਰੀ ਨੇ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ, ਮਚੀ ਭਾਜੜ
Friday, Aug 08, 2025 - 11:53 AM (IST)

ਵਾਰਾਣਸੀ- ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਬੈਂਗਲੁਰੂ ਜਾਣ ਲਈ ਤਿਆਰ ਅਕਾਸਾ ਏਅਰਲਾਈਨਜ਼ ਦੀ ਉਡਾਣ ਕਿਊਪੀ-1424 ਦੇ ਇਕ ਯਾਤਰੀ ਨੇ ਰਣਵੇਅ 'ਤੇ ਅਚਾਨਕ ਐਮਰਜੈਂਸੀ ਗੇਟ ਖੋਲ੍ਹ ਦਿੱਤਾ, ਜਿਸ ਨਾਲ ਜਹਾਜ਼ 'ਚ ਭਾਜੜਾਂ ਪੈ ਗਈਆਂ। ਇਸ ਘਟਨਾ ਕਾਰਨ ਜਹਾਜ਼ ਨੂੰ ਰਣਵੇਅ ਤੋਂ ਵਾਪਸ ਏਪ੍ਰਨ (ਪਾਰਕਿੰਗ ਖੇਤਰ) ਲਿਆਉਣਾ ਪਿਆ। ਸੁਰੱਖਿਆ ਪ੍ਰੋਟੋਕਾਲ ਦੇ ਅਧੀਨ ਸਾਰੀ ਜ਼ਰੂਰੀ ਜਾਂਚ ਅਤੇ ਪ੍ਰਕਿਰਿਆਵਾਂ ਮੁੜ ਕੀਤੀਆਂ ਗਈਆਂ। ਸੁਰੱਖਿਆ ਫ਼ੋਰਸਾਂ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਇਸ ਕਾਰਨ ਜਹਾਜ਼ ਨੂੰ ਇਕ ਘੰਟੇ ਦੀ ਦੇਰੀ ਨਾਲ ਉਡਾਣ ਭਰੀ ਪਈ।
ਫੂਲਪੁਰ ਥਾਣਾ ਇੰਚਾਰਜ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ ਕਿ ਯਾਤਰੀ ਤੋਂ ਪੁੱਛ-ਗਿੱਛ ਲਈ ਉਸ ਨੂੰ ਰੋਕ ਲਿਆ ਗਿਆ ਹੈ। ਸ਼ਿਕਾਇਤ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਹਾਜ਼ ਕਿਊਪੀ-1424 ਨੂੰ ਰਾਤ 7.55 ਵਜੇ ਉਡਾਣ ਭਰੀ ਸੀ। ਜਹਾਜ਼ ਨੂੰ ਪੁਸ਼ਬੈਕ ਕਰ ਕੇ ਰਣਵੇਅ ਵੱਲ ਲਿਜਾਇਆ ਗਿਆ ਸੀ, ਉਦੋਂ ਸੁਲਤਾਨਪੁਰ ਵਾਸੀ ਯਾਤਰੀ ਅਜੇ ਤਿਵਾੜੀ ਨੇ ਅਚਾਨਕ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਪਾਇਲਟ ਨੇ ਤੁਰੰਤ ਏਅਰ ਟਰੈਫ਼ਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਵਾਰਸ ਏਪ੍ਰਨ 'ਤੇ ਲਿਆਂਦਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8