ਸ਼ਾਰਜਾਹ ਤੋਂ ਆਏ ਯਾਤਰੀ ਨੇ ਚੱਲਦੇ ਜਹਾਜ਼ ''ਚੋਂ ਮਾਰ''ਤੀ ਛਾਲ ! ਏਅਰਪੋਰਟ ਅਧਿਕਾਰੀਆਂ ਨੂੰ ਪੈ ਗਈਆਂ ਭਾਜੜਾਂ
Sunday, May 03, 2026 - 01:37 PM (IST)
ਨੈਸ਼ਨਲ ਡੈਸਕ- ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਏਅਰ ਅਰਬੀਆ ਦੇ ਇੱਕ ਯਾਤਰੀ ਨੇ ਜਹਾਜ਼ ਦੇ ਲੈਂਡ ਹੋਣ ਤੋਂ ਤੁਰੰਤ ਬਾਅਦ ਐਮਰਜੈਂਸੀ ਐਗਜ਼ਿਟ ਖੋਲ੍ਹ ਦਿੱਤਾ ਅਤੇ ਬਾਹਰ ਛਾਲ ਮਾਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਰਨਵੇਅ ਤੋਂ ਉਤਰ ਕੇ ਟੈਕਸੀਵੇਅ 'ਤੇ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੀ। ਇਹ ਜਹਾਜ਼ ਸ਼ਾਰਜਾਹ ਤੋਂ ਚੇਨਈ ਪਹੁੰਚਿਆ ਸੀ।
ਯਾਤਰੀ ਦੇ ਛਾਲ ਮਾਰਦਿਆਂ ਹੀ ਸੁਰੱਖਿਆ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਏਅਰਪੋਰਟ ਅਧਿਕਾਰੀਆਂ ਅਨੁਸਾਰ ਯਾਤਰੀ ਦੀ ਤਬੀਅਤ ਠੀਕ ਨਹੀਂ ਸੀ। ਉਸ ਨੂੰ ਵਾਰ-ਵਾਰ ਉਲਟੀ ਆ ਰਹੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅੰਦਰ ਵੀ ਦੋ ਵਾਰ ਉਲਟੀ ਕੀਤੀ ਸੀ। ਇਸੇ ਦੌਰਾਨ ਸ਼ਾਇਦ ਘਬਰਾਹਟ ਜਾਂ ਬੇਚੈਨੀ ਕਾਰਨ ਉਸ ਨੇ ਇਹ ਖ਼ਤਰਨਾਕ ਕਦਮ ਚੁੱਕਿਆ।
ਇਹ ਵੀ ਪੜ੍ਹੋ- ਜੰਗ 'ਚ ਸਾਥ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਖ਼ਫਾ ਹੋ ਗਏ ਟਰੰਪ ! ਵੱਡੀ ਕਾਰਵਾਈ ਦੀ ਕਰ ਰਹੇ ਤਿਆਰੀ
ਇਸ ਘਟਨਾ ਮਗਰੋਂ ਜਹਾਜ਼ ਦੇ ਪਾਇਲਟ ਨੇ ਤੁਰੰਤ ਗਰਾਊਂਡ ਸਕਿਓਰਟੀ ਅਧਿਕਾਰੀਆਂ ਨੂੰ ਸੂਚਿਤ ਕੀਤਾ। CISF ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਪੁਲਸ ਦੇ ਹਵਾਲੇ ਕਰ ਦਿੱਤਾ। ਸਾਵਧਾਨੀ ਵਜੋਂ ਮੁੱਖ ਰਨਵੇਅ ਨੂੰ ਸਵੇਰੇ 3:23 ਤੋਂ 4:23 ਵਜੇ ਤੱਕ ਬੰਦ ਰੱਖਿਆ ਗਿਆ ਅਤੇ ਉਡਾਣਾਂ ਨੂੰ ਦੂਜੇ ਰਨਵੇਅ ਵੱਲ ਮੋੜ ਦਿੱਤਾ ਗਿਆ।
ਹਾਲਾਂਕਿ ਰਾਹਤ ਦੀ ਖ਼ਬਰ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਤੇ ਜਹਾਜ਼ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਬਾਕੀ ਸਾਰੇ ਯਾਤਰੀ ਵੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
