''ਦਲ ਖਾਲਸਾ ਇੰਟਰਨੈਸ਼ਨਲ'' ਨੇ ਚੀਨੀ ਅਧਿਕਾਰੀਆਂ ਨੂੰ ਸੌਂਪਿਆ ਕਾਨੂੰਨੀ ਦਸਤਾਵੇਜ਼ ! ਕੀਤੀ ਇਹ ਅਪੀਲ

Thursday, Oct 29, 2026 - 04:31 PM (IST)

''ਦਲ ਖਾਲਸਾ ਇੰਟਰਨੈਸ਼ਨਲ'' ਨੇ ਚੀਨੀ ਅਧਿਕਾਰੀਆਂ ਨੂੰ ਸੌਂਪਿਆ ਕਾਨੂੰਨੀ ਦਸਤਾਵੇਜ਼ ! ਕੀਤੀ ਇਹ ਅਪੀਲ

ਇੰਟਰਨੈਸ਼ਨਲ ਡੈਸਕ- 'ਦਲ ਖ਼ਾਲਸਾ ਇੰਟਰਨੈਸ਼ਨਲ' ਦੇ ਪੰਜ ਬ੍ਰਿਟਿਸ਼ ਸਿੱਖ ਪ੍ਰਤੀਨਿਧੀਆਂ ਦੇ ਇੱਕ ਵਫ਼ਦ ਨੇ ਲੰਡਨ ਸਥਿਤ ਚੀਨੀ ਅਧਿਕਾਰੀਆਂ ਨੂੰ ਇੱਕ ਕਾਨੂੰਨੀ ਦਸਤਾਵੇਜ਼ ਸੌਂਪਿਆ ਹੈ, ਜਿਸ ਰਾਹੀਂ ਚੀਨ ਸਰਕਾਰ ਨੂੰ ਖ਼ਾਲਿਸਤਾਨ ਦੀ ਮੰਗ ਅਤੇ ਸਿੱਖ ਕੌਮ ਦੇ ਆਤਮ-ਨਿਰਣੈ ਦੇ ਹੱਕ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਗਈ ਹੈ।

ਵਫ਼ਦ ਵੱਲੋਂ ਅਧਿਕਾਰੀਆਂ ਨੂੰ ਸੌਂਪੇ ਗਏ ਦਸਤਾਵੇਜ਼ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ, 1847 ਦੇ ਬ੍ਰਿਟਿਸ਼ ਸਮਝੌਤਿਆਂ ਅਤੇ 1947 'ਚ ਭਾਰਤ ਦੀ ਵੰਡ ਦਾ ਹਵਾਲਾ ਦਿੱਤਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਸਿੱਖ ਖੇਤਰਾਂ ਨੂੰ ਆਪਣੀ ਮਰਜ਼ੀ ਨਾਲ ਮਿਲਾਇਆ ਨਹੀਂ ਗਿਆ ਸੀ ਅਤੇ ਵੰਡਾਂ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ ਗਿਆ। 

ਦਸਤਾਵੇਜ਼ 'ਚ 1973 ਤੋਂ ਬਾਅਦ ਭਾਰਤੀ ਪੰਜਾਬ 'ਚ ਸਿੱਖਾਂ ਵੱਲੋਂ ਸਾਹਮਣਾ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਧਾਰਮਿਕ ਆਜ਼ਾਦੀ ਦੀ ਕਮੀ ਅਤੇ ਰਾਜਨੀਤਕ ਦਮਨ ਦਾ ਜ਼ਿਕਰ ਕੀਤਾ ਗਿਆ ਹੈ। ਦਲ ਖ਼ਾਲਸਾ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਖ਼ਾਲਿਸਤਾਨ ਦੀ ਮੰਗ ਇੱਕ ਸ਼ਾਂਤੀਪੂਰਨ ਅਤੇ ਲੋਕਤੰਤਰੀ ਪਹਿਲਕਦਮੀ ਹੈ, ਨਾ ਕਿ ਕੋਈ ਹਿੰਸਕ ਜਾਂ ਕੱਟੜਪੰਥੀ ਕਦਮ। ਵਫ਼ਦ ਨੇ ਚੀਨ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਨਿਆਂ, ਸ਼ਾਂਤੀ ਅਤੇ ਸਿੱਖਾਂ ਦੇ ਹੱਕਾਂ ਲਈ ਰਚਨਾਤਮਕ ਭੂਮਿਕਾ ਨਿਭਾਉਣ।


author

Harpreet SIngh

Content Editor

Related News