ਦਿੱਲੀ-ਭੁਵਨੇਸ਼ਵਰ ਜਾ ਰਹੀ ਐਕਸਪ੍ਰੈਸ ਟ੍ਰੇਨ ''ਚ ਖਰਾਬ ਖਾਣਾ ਖਾਣ ਨਾਲ ਯਾਤਰੀ ਬੀਮਾਰ

Sunday, Apr 07, 2019 - 01:04 PM (IST)

ਦਿੱਲੀ-ਭੁਵਨੇਸ਼ਵਰ ਜਾ ਰਹੀ ਐਕਸਪ੍ਰੈਸ ਟ੍ਰੇਨ ''ਚ ਖਰਾਬ ਖਾਣਾ ਖਾਣ ਨਾਲ ਯਾਤਰੀ ਬੀਮਾਰ

ਨਵੀਂ ਦਿੱਲੀ-ਦਿੱਲੀ ਤੋਂ ਭੁਵਨੇਸ਼ਵਰ ਐਕਸਪ੍ਰੈੱਸ ਟ੍ਰੇਨ 'ਚ ਸਵਾਰ ਲਗਭਗ 20 ਯਾਤਰੀ ਰੇਲਵੇ ਵੱਲੋਂ ਦਿੱਤੇ ਜਾਣ ਵਾਲੇ ਖਰਾਬ ਖਾਣਾ ਖਾਣ ਨਾਲ ਬੀਮਾਰ ਹੋ ਗਏ, ਜਿਨ੍ਹਾਂ 'ਚ ਛੋਟੇ ਬੱਚੇ ਵੀ ਸ਼ਾਮਲ ਹਨ। ਸਾਰੇ ਬੀਮਾਰ ਯਾਤਰੀਆਂ ਦਾ ਬੋਕਾਰੋ ਸਟੇਸ਼ਨ 'ਤੇ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਬੋਕਾਰੋ ਰੇਲਵੇ ਸਟੇਸ਼ਨ 'ਤੇ ਲੋਕਾਂ ਨੇ ਕਾਫੀ ਹੰਗਾਮਾ ਵੀ ਕੀਤਾ ਹੈ। ਮੌਕੇ 'ਤੇ ਰੇਲਵੇ ਅਧਿਕਾਰੀ ਵੀ ਪਹੁੰਚੇ।
ਮਿਲੀ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਤੋਂ ਟ੍ਰੇਨ ਦੇ ਚੱਲਣ ਤੋਂ ਬਾਅਦ ਰਾਤ ਸਮੇਂ ਯਾਤਰੀਆਂ ਨੂੰ ਭੋਜਨ ਦਿੱਤਾ ਗਿਆ। ਖਾਣਾ ਖਾਣ ਤੋਂ ਬਾਅਦ ਸਾਰੇ ਯਾਤਰੀ ਦੀ ਹਾਲਤ ਖਰਾਬ ਹੋਣ ਲੱਗੀ, ਜਿਸ ਤੋਂ ਤਰੁੰਤ ਬਾਅਦ ਟ੍ਰੇਨ ਰੋਕ ਦਿੱਤੀ ਗਈ। ਰੇਲਵੇ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਗੋਮੋ ਸਟੇਸ਼ਨ ਦੇ ਡਾਕਟਰਾਂ ਨੇ ਬੀਮਾਰ ਯਾਤਰੀਆਂ ਦਾ ਚੈੱਕ ਅਪ ਕੀਤਾ। ਇਸ ਤੋਂ ਬਾਅਦ ਵੀ ਡਾਕਟਰ ਟ੍ਰੇਨ 'ਚ ਮੌਜੂਦ ਰਹੇ ਤਾਂ ਜੋ ਯਾਤਰੀਆਂ ਦਾ ਧਿਆਨ ਰੱਖ ਸਕਣ।

ਇੱਕ ਬੁਲਾਰੇ ਨੇ ਦੱਸਿਆ ਹੈ ਕਿ ''ਟਾਟਾਨਗਰ 'ਤੇ ਵੀ ਡਾਕਟਰ ਉਨ੍ਹਾਂ ਦੀ ਜਾਂਚ ਕਰਨਗੇ। ਸਾਰੇ ਯਾਤਰੀ ਹੁਣ ਠੀਕ ਹਨ। ਕਿਸੇ ਨੂੰ ਵੀ ਟ੍ਰੇਨ ਤੋਂ ਉਤਾਰਿਆ ਨਹੀਂ ਗਿਆ। ਪੈਂਟਰੀ ਕਾਰ ਦੀ ਜਾਂਚ ਕੀਤੀ ਜਾ ਰਹੀ ਹੈ। ਭੋਜਨ ਦੀ ਕੁਆਲਿਟੀ ਜਾਂਚਣ ਲਈ ਉਸ ਦੇ ਨਮੂਨੇ ਲਏ ਗਏ ਹਨ।''


author

Iqbalkaur

Content Editor

Related News