ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
Wednesday, Dec 27, 2023 - 01:55 PM (IST)
ਨਵੀਂ ਦਿੱਲੀ (ਇੰਟ.)– ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਬੀਕਾਨੇਰ ਨੇ ਇਕ ਰੇਲ ਮੁਸਾਫਰ ਵਲੋਂ ਦਾਇਰ ਸ਼ਿਕਾਇਤ ’ਤੇ ਫ਼ੈਸਲਾ ਸੁਣਾਉਂਦੇ ਹੋਏ ਰੇਲਵੇ ’ਤੇ 15,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਫ਼ੈਸਲਾ ਸੁਣਾਇਆ। ਮੁਸਾਫਰ ਵਲੋਂ ਟਿਕਟ ਬੁੱਕ ਕਰਾਉਣ ਦੇ ਬਾਵਜੂਦ ਉਸ ਨੂੰ ਸੀਟ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ - ਲਸਣ ਨੇ ਕੱਢੇ ਮਹਿੰਗਾਈ ਦੇ ਵੱਟ, 200 ਰੁਪਏ ਕਿਲੋ ਹੋਈ ਕੀਮਤ, ਕਿਸਾਨ ਮਾਲਾਮਾਲ
ਇਹ ਹੈ ਮਾਮਲਾ
ਸ਼ਿਕਾਇਤਕਰਤਾ ਕੇਸ਼ਵ ਓਝਾ ਨੇ ਦੱਸਿਆ ਕਿ ਉਸ ਨੇ 14 ਜੂਨ 2022 ਨੂੰ ਜੈਪੁਰ ਤੋਂ ਬੀਕਾਨੇਰ ਆਉਣ ਲਈ ਆਪਣੀ ਅਤੇ ਪਤਨੀ ਜੋਤੀ ਸਾਰਸਵਤ ਦੀਆਂ 2 ਸੀਟਾਂ ਟਰੇਨ ’ਚ ਰਿਜ਼ਰਵ ਕਰਵਾਈਆਂ। ਉਨ੍ਹਾਂ ਨੂੰ ਕੋਚ ਬੀ-6 ਵਿਚ 2 ਬਰਥ ਅਲਾਟ ਕੀਤੇ ਗਏ। ਇਹ ਜੋੜਾ ਜਦੋਂ ਟਰੇਨ ’ਚ ਸਵਾਰ ਹੋਇਆ ਤਾਂ ਰਿਜ਼ਰਵ ਸੀਟ ’ਤੇ ਹੋਰ ਲੋਕ ਬੈਠੇ ਹੋਏ ਸਨ। ਕਾਫ਼ੀ ਦੇਰ ਬਾਅਦ ਟੀ. ਟੀ. ਆਇਆ ਤਾਂ ਉਸ ਨਾਲ ਗੱਲਬਾਤ ਕਰਨ ’ਤੇ ਇਕ ਸੀਟ ਮਿਲੀ।
ਇਹ ਵੀ ਪੜ੍ਹੋ - ਵਿਗਿਆਨੀਆਂ ਦਾ ਖ਼ਾਸ ਉਪਰਾਲਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਤਿਆਰ ਕੀਤੀ ‘ਇਲੈਕਟ੍ਰਾਨਿਕ ਮਿੱਟੀ’
ਰੇਲ ਦੇ ਡੱਬੇ ਵਿਚ ਲੋਕਾਂ ਦੀ ਭੀੜ ਹੋਣ ਅਤੇ ਬਰਥ ਨਾਂ ਮਿਲਣ ਤੋਂ ਪ੍ਰੇਸ਼ਾਨ ਮੁਸਾਫਰ ਨੇ ਰੇਲਵੇ ਦੇ ਵੱਖ-ਵੱਖ ਮਾਧਿਅਮਾਂ ’ਤੇ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਇੱਥੋਂ ਤੱਕ ਕਿ ਟੀ. ਟੀ. ਨੂੰ ਵੀ ਦੱਸਿਆ ਪਰ ਕੋਈ ਰਾਹਤ ਨਹੀਂ ਮਿਲੀ। ਬੀਕਾਨੇਰ ਤੱਕ ਯਾਤਰਾ ਪੂਰੀ ਹੋਣ ਤੋਂ ਬਾਅਦ ਕੇਸ਼ਵ ਓਝਾ ਨੇ ਰੇਲਵੇ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਵਿਚ ਸ਼ਿਕਾਇਤ ਦਰਜ ਕੀਤੀ। ਨਾਲ ਹੀ ਆਪਣੇ ਪੱਖ ਵਿਚ ਰੇਲ ਦੇ ਡੱਬੇ ਦੇ ਅੰਦਰ ਖਿੱਚੀਆਂ ਫੋਟੋਆਂ ਆਦਿ ਵੀ ਪੇਸ਼ ਕੀਤੀਆਂ। ਰੇਲਵੇ ਵਲੋਂ ਪੱਖ ਰੱਖਦੇ ਸਮੇਂ ਕੋਚ ’ਚ ਅਣਅਧਿਕਾਰਤ ਯਾਤਰੀ ਹੋਣਾ ਸਵੀਕਾਰ ਕੀਤਾ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਇਹ ਹੋਇਆ ਫ਼ੈਸਲਾ
ਕਮਿਸ਼ਨ ਦੇ ਮੁਖੀ ਦੀਨਦਿਆਲ ਪ੍ਰਜਾਪਤ, ਮੈਂਬਰ ਪੁਖਰਾਜ ਜੋਸ਼ੀ ਅਤੇ ਮਧੁਲਿਕਾ ਆਚਾਰਿਆ ਨੇ ਰੇਲ ਨੂੰ ਓਵਰਲੋਡ ਮੰਨਦੇ ਹੋਏ ਉੱਤਰ ਪੱਛਮੀ ਰੇਲਵੇ ਮੁੱਖ ਦਫ਼ਤਰ ਜੈਪੁਰ ਅਤੇ ਹੋਰ ਦੇ ਵਿਰੁੱਧ ਹੁਕਮ ਪਾਸ ਕੀਤਾ। ਇਸ ਵਿਚ ਰੇਲਵੇ ਨੂੰ ਯਾਤਰੀ ਨੂੰ ਹੋਈ ਮਾਨਸਿਕ ਅਤੇ ਸਰੀਰਿਕ ਪ੍ਰੇਸ਼ਾਨੀ ਦੇ ਮੁਆਵਜ਼ੇ ਵਜੋਂ 10,000 ਰੁਪਏ ਅਤੇ ਸ਼ਿਕਾਇਤ ਖ਼ਰਚੇ ਦੇ 5000 ਰੁਪਏ ਸਮੇਤ ਕੁੱਲ 15,000 ਰੁਪਏ ਦਾ ਭੁਗਤਾਨ ਯਾਤਰੀ ਨੂੰ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8