‘ਪਹਿਲਾ ਜਹਾਜ਼ ਦੀ ਮੁਰੰਮਤ ਕਰਾਓ’, ਯਾਤਰੀ ਦੀ ਸ਼ਿਕਾਇਤ ’ਤੇ DGCA ਨੇ ਏਅਰ ਇੰਡੀਆ ਨੂੰ ਦਿੱਤਾ ਨਿਰਦੇਸ਼

04/26/2022 2:33:38 PM

ਨਵੀਂ ਦਿੱਲੀ- ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਆਪਣੇ ਜਹਾਜ਼ ਦੀ ਮੁਰੰਮਤ ਕਰਨ ਨੂੰ ਕਿਹਾ ਹੈ। DGCA ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਏਅਰ ਇੰਡੀਆ ਦੇ ਇਕ ਯਾਤਰੀ ਨੇ ਸੋਸ਼ਲ ਮੀਡੀਆ ’ਤੇ ਏਅਰ ਇੰਡੀਆ ਦੇ ਏਅਰਬੇਸ ਏ-320 ਜਹਾਜ਼ ਦੇ ਟੁੱਟੇ ਹੋਏ ਆਰਮਰੇਸਟਸ ਸਮੇਤ ਅੰਦਰੂਨੀ ਹਿੱਸੇ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ। 

DGCA ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਦੀ ਸ਼ਿਕਾਇਤ ਮਗਰੋਂ ਏਅਰਲਾਈਨ ਨੂੰ ਜਲਦ ਤੋਂ ਜਲਦ ਸਮੱਸਿਆ ਦੀ ਜਾਂਚ ਕਰਨ ਅਤੇ ਉਸ ਨੂੰ ਠੀਕ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਕੋਲਕਾਤਾ ’ਚ ਹੋਵੇਗਾ, ਇਸੇ ਦੌਰਾਨ ਇਸ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਹਾਲਾਂਕਿ ਇਸ ਮਾਮਲੇ ’ਚ ਏਅਰ ਇੰਡੀਆ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਦੱਸ ਦੇਈਏ ਕਿ ਪਿਛਲੇ ਸਾਲ 8 ਅਕਤੂਬਰ ਨੂੰ ਏਅਰਲਾਈਨ ਨੂੰ ਟਾਟਾ ਸਮੂਹ ਨੇ 27 ਜਨਵਰੀ ਨੂੰ ਏਅਰ ਇੰਡੀਆ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ ਸੀ। 

ਇਸ ਤੋਂ ਪਹਿਲਾਂ ਪਿਛਲੇ ਬੁੱਧਵਾਰ ਨੂੰ ਇਕ ਯਾਤਰੀ ਵਲੋਂ ਗੰਦੀਆਂ ਸੀਟਾਂ ਅਤੇ ਕੈਬਿਨ ਪੈਨਲ ਦੇ ਠੀਕ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੇ ਜਾਣ ’ਤੇ DGCA ਨੇ ਸਪਾਈਸਜੈੱਟ ਦੇ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਸੀ। ਜਿਸ ਤੋਂ ਬਾਅਦ ਕੰਪਨੀ ਨੇ ਜਹਾਜ਼ ਦੀ ਮੁਰੰਮਤ ਕੀਤੀ, ਤਾਂ ਜਾ ਕੇ ਉਸ ਨੇ ਉਡਾਣ ਭਰੀ। ਬੈਂਗਲੁਰੂ ਤੋਂ ਗੁਹਾਟੀ ਜਾਣ ਵਾਲੇ ਜਹਾਜ਼ ’ਚ ਯਾਤਰਾ ਕਰ ਰਹੇ ਯਾਤਰੀ ਨੇ ਗੰਦੀਆਂ ਸੀਟਾਂ ਅਤੇ ਕੈਬਿਨ ਪੈਨਲ ਦੇ ਠੀਕ ਨਾਲ ਕੰਮ ਨਾ ਕਰਨ ਦੀਆਂ ਤਸਵੀਰਾਂ ਟਵੀਟ ਕੀਤੀਆਂ ਸਨ। DGCA ਨੇ ਬੋਇੰਗ-737 ਜਹਾਜ਼ ਦੇ ਉਡਾਣ ਭਰਨ ’ਤੇ ਰੋਕ ਲਾਉਣ ਦਾ ਹੁਕਮ ਦਿੱਤਾ ਸੀ।


Tanu

Content Editor

Related News