ਏਅਰ ਇੰਡੀਆ ਦੀ ਫਲਾਈਟ ''ਚ ਮੁੜ ਵਾਪਰੀ ਸ਼ਰਮਨਾਕ ਘਟਨਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

06/27/2023 5:34:02 AM

ਨਵੀਂ ਦਿੱਲੀ (ਏ.ਐੱਨ.ਆਈ.): ਏਅਰ ਇੰਡੀਆ ਦੀ ਫ਼ਲਾਈਟ ਵਿਚ ਇਕ ਹੋਰ ਯਾਤਰੀ ਵੱਲੋਂ ਸ਼ਰਮਨਾਕ ਰਵੱਈਏ ਦੀ ਘਟਨਾ ਸਾਹਮਣੇ ਆਈ ਹੈ। ਅਧਿਕਾਰੀਆਂ ਮੁਤਾਬਕ ਮੁੰਬਈ-ਦਿੱਲੀ ਏਅਰ ਇੰਡੀਆ ਦੀ ਉਡਾਣ 'ਤੇ ਯਾਤਰਾ ਕਰ ਰਹੇ ਇਕ ਵਿਅਕਤੀ ਨੂੰ ਕਥਿਤ ਤੌਰ 'ਤੇ ਹਵਾਈ ਜਹਾਜ਼ ਵਿਚ ਸ਼ੌਚ ਅਤੇ ਪਿਸ਼ਾਬ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 'ਦਿਲ ਸੇ ਬੁਰਾ ਲਗਤਾ ਹੈ' ਵਾਲੇ ਕਾਮੇਡੀਅਨ ਦੇਵਰਾਜ ਪਟੇਲ ਦੀ ਹੋਈ ਮੌਤ, ਵੀਡੀਓ ਬਣਾ ਕੇ ਪਰਤ ਰਿਹਾ ਸੀ ਘਰ

ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਥਾਣੇ ਵਿਚ ਫਲਾਈਟ ਦੇ ਕਪਤਾਨ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਮੁਤਾਬਕ 24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ.ਸੀ. 866 ਵਿਚ ਇਕ ਯਾਤਰੀ ਨੇ ਜਹਾਜ਼ ਵਿਚ ਸ਼ੌਚ ਤੇ ਪਿਸ਼ਾਬ ਕੀਤਾ ਅਤੇ ਥੁੱਕ ਸੁੱਟੀ। ਇਸ ਵਤੀਰੇ ਨੂੰ ਕੈਬਿਨ ਕਰੂ ਦੁਆਰਾ ਦੇਖਿਆ ਗਿਆ ਤੇ ਕੈਬਿਨ ਸੁਪਰਵਾਈਜ਼ਰ ਦੁਆਰਾ ਯਾਤਰੀ ਨੂੰ ਚੇਤਾਵਨੀ ਦਿੱਤੀ ਗਈ ਸੀ। ਬਾਅਦ ਵਿਚ ਫਲਾਈਟ ਦੇ ਕਪਤਾਨ ਨੂੰ ਵੀ ਜਾਣਕਾਰੀ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਾਕਿ 'ਚ ਸਿੱਖਾਂ 'ਤੇ ਹਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਸਖ਼ਤ, ਹਾਈ ਕਮਿਸ਼ਨ ਨੂੰ ਕੀਤਾ ਤਲਬ

ਇਸ ਤੋਂ ਇਲਾਵਾ ਕੰਪਨੀ ਨੂੰ ਤੁਰੰਤ ਇਕ ਸੁਨੇਹਾ ਭੇਜਿਆ ਗਿਆ ਸੀ ਅਤੇ ਹਵਾਈ ਅੱਡੇ ਦੀ ਸੁਰੱਖਿਆ ਮੁਲਾਜ਼ਮਾਂ ਨੂੰ ਯਾਤਰੀ ਨੂੰ ਰੋਕ ਕੇ ਰੱਖਣ ਦੀ ਅਪੀਲ ਕੀਤੀ ਗਈ। ਸ਼ਿਕਾਇਤ ਮੁਤਾਬਕ, ਸਾਥੀ ਯਾਤਰੀ ਇਸ ਦੁਰਵਿਹਾਰ ਨੂੰ ਲੈ ਕੇ ਗੁੱਸੇ 'ਚ ਸਨ। ਜਿਉਂ ਹੀ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਉਤਰੀ, ਏਅਰ ਇੰਡੀਆ ਦੇ ਸੁਰੱਖਿਆ ਮੁਖੀ ਮੌਕੇ 'ਤੇ ਪਹੁੰਚੇ ਤੇ ਦੋਸ਼ੀ ਯਾਤਰੀ ਨੂੰ ਆਈਜੀਆਈ ਹਵਾਈ ਅੱਡੇ ਪੁਲਿਸ ਸਟੇਸ਼ਨ ਲੈ ਗਏ। ਦੋਸ਼ੀ ਯਾਤਰੀ ਅਫਰੀਕਾ 'ਚ ਕੰਮ ਕਰਨ ਵਾਲਾ ਰਸੋਈਆ ਹੈ। ਉਹ 24 ਜੂਨ ਨੂੰ ਏਅਰ ਇੰਡੀਆ ਦੀ ਫਲਾਈਟ ਏਆਈਸੀ 866 ਰਾਹੀਂ ਮੁੰਬਈ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ

ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਅਗਲੇਰੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News