ਮੋਹਨ ਭਾਗਵਤ ਨੇ ਸਰਯੁ ਆਰਤੀ ''ਚ ਲਿਆ ਹਿੱਸਾ
Thursday, Aug 06, 2020 - 03:14 AM (IST)
ਲਖਨਊ : ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅਯੁੱਧਿਆ 'ਚ ਰਾਮ ਮੰਦਰ ਭੂਮੀ ਪੂਜਨ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਸਰਯੁ ਨਦੀ ਦੇ ਕੰਡੇ ਸ਼ਾਮ ਦੀ ਆਰਤੀ 'ਚ ਹਿੱਸਾ ਲਿਆ। ਭਾਗਵਤ ਨੇ ਇਸ ਦੌਰਾਨ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦਾ ਅਸ਼ੀਰਵਾਦ ਲਿਆ। ਪ੍ਰੋਗਰਾਮ ਦੀ ਸਮਾਪਤੀ ਦੇ ਨਾਲ ਹੀ ਸ਼ਾਮ ਨੂੰ ਇਕੱਠੇ ਡੇਢ ਲੱਖ ਦੀਵੇ ਜਗਾਏ ਗਏ ਅਤੇ ਇਨ੍ਹਾਂ ਦੀਵਿਆਂ ਨਾਲ ਰਾਮ ਕੀ ਪੌੜੀ ਰੁਸ਼ਨਾ ਉੱਠੀ ਜਿਸ ਦਾ ਨਜ਼ਾਰਾ ਦੇਖਦੇ ਹੀ ਬਣ ਰਿਹਾ ਸੀ। ਇਸ ਦੌਰਾਨ ਭਾਗਵਤ ਨਾਲ ਸੰਘ ਦੇ ਕਈ ਕਰਮਚਾਰੀ ਵੀ ਸਨ।
ਛੇ ਸਾਲਾਂ 'ਚ ਪਹਿਲੀ ਵਾਰ ਇਕੱਠੇ ਮੋਦੀ-ਭਾਗਵਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘ ਦੇ ਕਰਮਚਾਰੀ ਰਹੇ ਹਨ ਅਤੇ ਉਨ੍ਹਾਂ ਨੂੰ ਰਾਜਨੀਤਕ ਦਿਸ਼ਾ ਵੀ ਸੰਘ ਤੋਂ ਹੀ ਮਿਲਦੀ ਰਹੀ ਹੈ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਕਦੇ ਸੰਘ ਪ੍ਰਮੁੱਖ ਦੇ ਨਾਲ ਜਨਤਕ ਤੌਰ 'ਤੇ ਨਜ਼ਰ ਨਹੀਂ ਆਏ ਸਨ ਪਰ ਮੰਦਰ ਉਸਾਰੀ ਦੇ ਭੂਮੀ ਪੂਜਨ ਦੌਰਾਨ ਇਹ ਪਹਿਲਾ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ਨਾਲ ਮੰਚ ਸਾਂਝਾ ਕੀਤਾ।