ਸੰਸਦੀ ਦਲ ਦੀ ਬੈਠਕ 'ਚ ਭਾਵੁਕ ਹੋਏ ਮੋਦੀ, ਬੋਲੇ- ਦੇਸ਼ 'ਚ ਸ਼ਾਂਤੀ ਅਤੇ ਏਕਤਾ ਜ਼ਰੂਰੀ

Tuesday, Mar 03, 2020 - 11:51 AM (IST)

ਸੰਸਦੀ ਦਲ ਦੀ ਬੈਠਕ 'ਚ ਭਾਵੁਕ ਹੋਏ ਮੋਦੀ, ਬੋਲੇ- ਦੇਸ਼ 'ਚ ਸ਼ਾਂਤੀ ਅਤੇ ਏਕਤਾ ਜ਼ਰੂਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੋਸ਼ਲ ਮੀਡੀਆ ਤੋਂ ਅਲਵਿਦਾ ਦੇ ਐਲਾਨ ਮਗਰੋਂ ਜਿੱਥੇ ਉਨ੍ਹਾਂ ਦੇ ਚਾਹੁਣ ਵਾਲੇ ਹੈਰਾਨ ਹਨ, ਉੱਥੇ ਹੀ ਵਿਰੋਧੀ ਧਿਰ ਦੁਚਿੱਤੀ ਵਿਚ ਹਨ। ਕੱਲ ਰਾਤ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦੇ ਐਲਾਨ ਤੋਂ ਬਾਅਦ ਮੋਦੀ ਭਾਵੁਕ ਹੋ ਗਏ ਹਨ। ਮੰਗਲਵਾਰ ਭਾਵ ਅੱਜ ਹੋਈ ਸੰਸਦੀ ਦਲ ਦੀ ਬੈਠਕ ਵਿਚ ਮੋਦੀ ਨੇ ਦਿੱਲੀ ਹਿੱਸਾ ਦਾ ਸਿੱਧੇ ਤੌਰ 'ਤੇ ਜ਼ਿਕਰ ਨਾ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ਾਂਤੀ ਅਤੇ ਏਕਤਾ ਜ਼ਰੂਰੀ ਹੈ। ਬੈਠਕ 'ਚ ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਸਮਾਜ 'ਚ ਸ਼ਾਂਤੀ, ਪਿਆਰ ਅਤੇ ਏਕਤਾ ਯਕੀਨੀ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਨੇ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਲ-ਨਾਲ ਸਭ ਦਾ ਵਿਸ਼ਵਾਸ ਦਾ ਨਾਅਰਾ ਵੀ ਦੋਹਰਾਇਆ। ਪੀ. ਐੱਮ. ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਅਤੇ ਫਿਰ ਦਲ ਹੈ। 

PunjabKesari

ਦੱਸਣਯੋਗ ਹੈ ਕਿ ਦਿੱਲੀ ਹਿੰਸਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਇਸ 'ਤੇ ਕੁਝ ਬੋਲੇ ਸਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਸੀ। ਮੋਦੀ ਨੇ ਲਿਖਿਆ ਸੀ ਕਿ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਜੋ ਹਾਲਾਤ ਹਨ, ਉਸ 'ਤੇ ਵਿਸਥਾਰ ਨਾਲ ਸਮੀਖਿਆ ਕੀਤੀ। ਪੁਲਸ ਅਤੇ ਹੋਰ ਏਜੰਸੀਆਂ ਸ਼ਾਂਤੀ ਬਹਾਲੀ ਯਕੀਨੀ ਕਰਨ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੂਜੇ ਟਵੀਟ 'ਚ ਲਿਖਿਆ ਸੀ ਕਿ ਮੈਂ ਸਾਰੇ ਭੈਣ ਅਤੇ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਅਤੇ ਭਾਈਚਾਰਾ ਬਣਾ ਕੇ ਰੱਖਣ। ਦੱਸਣਯੋਗ ਹੈ ਕਿ ਉੱਤਰੀ-ਪੂਰਬੀ ਦਿੱਲੀ 'ਚ ਭੜਕੀ ਹਿੰਸਾ 'ਚ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।

ਸੰਸਦ ਮੈਂਬਰਾਂ ਨੂੰ ਦਿੱਤਾ ਇਹ ਸੰਦੇਸ਼ 
ਮੋਦੀ ਨੇ ਪਾਰਟੀ ਸੰਸਦ ਮੈਂਬਰ ਨੂੰ ਸੰਦੇਸ਼ ਦਿੱਤਾ ਕਿ ਦੇਸ਼ ਹਿੱਤ, ਪਾਰਟੀ ਹਿੱਤ ਤੋਂ ਉੱਪਰ ਹੈ। ਮੋਦੀ ਨੇ ਕਿਹਾ ਕਿ ਦਲ ਹਿੱਤ ਪਾਰਟੀ ਹਿੱਤ ਤੋਂ ਉੱਪਰ ਹੈ। ਦਲ ਹਿੱਤ ਤੋਂ ਵੱਡਾ ਦੇਸ਼ ਹੈ ਅਤੇ ਜੇਕਰ ਉਹ ਭਾਰਤ ਮਾਤਾ ਦੀ ਜਯ ਬੋਲਦੇ ਹਨ ਤਾਂ ਸਵਾਲ ਚੁੱਕੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਸ਼ ਹਿੱਤ ਦੀ ਲੜਾਈ ਲੜਨੀ ਹੈ, ਸਾਨੂੰ ਦੇਸ਼ ਹਿੱਤ ਨੂੰ ਵੱਡਾ ਰੱਖਣਾ ਹੈ। ਦਲ ਹਿੱਤ ਨੂੰ ਪਿੱਛੇ ਰੱਖਣਾ ਹੈ। ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਭਾਰਤ ਮਾਤਾ ਦੀ ਜਯ ਬੋਲਣ 'ਚ 'ਬਦਬੂ' ਆਉਂਦੀ ਹੈ, ਜੋ ਬਹੁਤ ਦੁੱਖ ਦੀ ਗੱਲ ਹੈ। ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਸੰਸਦ ਮੈਂਬਰ ਮੌਜੂਦ ਸਨ।


author

Tanu

Content Editor

Related News