ਸੰਸਦੀ ਕਮੇਟੀਆਂ ਦੀ ਬੈਠਕ ਵੀ ਵੀਡੀਓ ਕਾਨਫਰੰਸਿੰਗ ਨਾਲ ਹੋਵੇਗੀ

Thursday, May 07, 2020 - 08:29 PM (IST)

ਸੰਸਦੀ ਕਮੇਟੀਆਂ ਦੀ ਬੈਠਕ ਵੀ ਵੀਡੀਓ ਕਾਨਫਰੰਸਿੰਗ ਨਾਲ ਹੋਵੇਗੀ

ਨਵੀਂ ਦਿੱਲੀ — ਲੋਕ ਸਭਾ ਸਪੀਕਰ ਓਮ ਬਿਰਲਾ ਤੇ ਰਾਜਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਦੋਵਾਂ ਸਦਨਾਂ ਦੇ ਜਨਰਲ ਸਕੱਤਰਾਂ ਨਾਲ ਵੀਰਵਾਰ ਨੂੰ ਕਿਹਾ ਕਿ ਉਹ ਸੰਸਦੀ ਕਮੇਟੀ ਦੀ ਬੈਠਕ ਵੀਡੀਓ ਕਾਨਫਰੰਸਿੰਗ ਦੇ ਰਾਹੀ ਕਰਵਾਉਣ ਦੀ ਸੰਭਾਵਨਾ 'ਤੇ ਵਿਚਾਰ ਕਰਨ। ਕੋਰੋਨਾ ਸੰਕਟ ਦੇ ਚੱਲਦੇ ਕਈ ਸੰਸਦ ਇਹ ਮੰਗ ਕਰ ਚੁੱਕੇ ਹਨ। ਦੋਵਾਂ ਸਦਨਾਂ ਦੇ ਜਨਰਲ ਸਕੱਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ 'ਤੇ ਜਲਦ ਰਿਪੋਰਟ ਪੇਸ਼ ਕਰਨ। ਨਾਇਡੂ ਤੇ ਬਿਰਲਾ ਨੇ ਵੀਰਵਾਰ ਨੂੰ ਉਪ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਬੈਠਕ ਕਰ ਕੋਵਿਡ-19 ਮਹਾਮਾਰੀ ਦੇ ਦੌਰਾਨ ਸੰਸਦਾਂ ਵਲੋਂ ਨਿਭਾਈ ਗਈ ਭੂਮੀਕਾ ਤੇ ਸੰਸਦੀ ਕਮੇਟੀਆਂ ਦੀ ਬੈਠਕ ਤੇ ਵਿਚਾਰ ਵਟਾਂਦਰੇ ਲਈ ਗੱਲਬਾਤ ਕੀਤੀ। ਰਾਜਸਭਾ ਦੇ ਚੇਅਰਮੈਨ ਦੇ ਦਫਤਰ ਤੋਂ ਜਾਰੀ ਬਿਆਨ ਦੇ ਅਨੁਸਾਰ ਨਾਇਡੂ ਤੇ ਬਿਰਲਾ ਨੇ ਦੋਵਾਂ ਸਦਨਾਂ ਦੇ ਜਨਰਲ ਸਕੱਤਰਾਂ ਨੂੰ ਨਿਰਦੇਸ਼ਿਤ ਕੀਤਾ ਹੈ ਕਿ ਉਹ ਸੰਸਦੀ ਕੰਮਕਾਜ ਦੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਹੋਏ ਕਮੇਟੀਆਂ ਦੀ ਬੈਠਕ ਵੀਡੀਓ ਕਾਨਫਰੰਸਿੰਗ ਦੇ ਰਾਹੀ ਕਰਵਾਉਣ ਦੇ ਗੁਣ ਤੇ ਦੋਸ਼ 'ਤੇ ਵਿਚਾਰ ਕਰਨ।


author

Gurdeep Singh

Content Editor

Related News