ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਚਲਾਉਣ ''ਤੇ ਭੜਕੀ ਪ੍ਰਿਯੰਕਾ ਗਾਂਧੀ

Thursday, Dec 17, 2020 - 02:57 PM (IST)

ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਚਲਾਉਣ ''ਤੇ ਭੜਕੀ ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਆਯੋਜਿਤ ਨਹੀਂ ਕਰਨ 'ਤੇ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰ ਦਿੱਤਾ ਹੈ। ਪ੍ਰਿਯੰਕਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਸੰਸਦ ਸੈਸ਼ਨ ਆਯੋਜਿਤ ਕਰਦੀ ਹੈ ਪਰ ਕਿਸਾਨਾਂ ਦੀ ਸਮੱਸਿਆ 'ਤੇ ਗੱਲ ਨਾ ਹੋਵੇ, ਇਸ ਲਈ ਸਰਦ ਰੁੱਤ ਸੈਸ਼ਨ ਟਾਲ ਦਿੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਨੇ ਮਾਨਸੂਨ ਸੈਸ਼ਨ ਕੋਰੋਨਾ ਆਫ਼ਤ ਦਰਮਿਆਨ ਚਲਾਇਆ ਅਤੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫ਼ਾਇਦਾ ਦੇਣ ਲਈ ਤਿੰਨ ਖੇਤੀਬਾੜੀ ਕਾਨੂੰਨ ਪਾਸ ਕਰਵਾਏ। ਕਿਸਾਨ ਇਨ੍ਹਾਂ ਕਾਨੂੰਨਾਂ 'ਚ ਕੀਤੀ ਗਈ ਵਿਵਸਥਾ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਅੰਦੋਲਨ ਖ਼ਤਮ ਕਰਨ ਲਈ ਨਾ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਨਾ ਹੀ  ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ

ਪ੍ਰਿਯੰਕਾ ਨੇ ਟਵੀਟ ਕੀਤਾ,''ਕੋਰੋਨਾ ਕਾਲ ਦਰਮਿਆਨ ਸੰਸਦ ਚਲਾ ਕੇ ਭਾਜਪਾ ਸਰਕਾਰ ਨੇ ਅਰਬਪਤੀ ਦੋਸਤਾਂ ਲਈ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਪਰ ਕਿਸਾਨਾਂ ਦੀ ਮੰਗ 'ਤੇ, 11 ਕਿਸਾਨਾਂ ਦੀ ਸ਼ਹਾਦਤ ਅਤੇ ਬਾਬਾ ਰਾਮ ਸਿੰਘ ਦੀ ਖ਼ੁਦਕੁਸ਼ੀ ਦੇ ਬਾਵਜੂਦ ਕਿਸਾਨ ਬਿੱਲਾਂ 'ਤੇ ਚਰਚਾ ਲਈ ਸੰਸਦ ਨਹੀਂ ਖੁੱਲ੍ਹ ਸਕਦੀ। ਇੰਨਾ ਜ਼ਿਆਦਾ ਹੰਕਾਰ ਅਤੇ ਸੰਵੇਦਨਸ਼ੀਲਤਾ।''

ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ
 


author

DIsha

Content Editor

Related News