ਇਸ ਵਾਰ 29 ਦੀ ਜਗ੍ਹਾ 23 ਦਸੰਬਰ ਨੂੰ ਖ਼ਤਮ ਹੋ ਸਕਦੈ ਸਰਦ ਰੁੱਤ ਸੈਸ਼ਨ

Tuesday, Dec 20, 2022 - 05:10 PM (IST)

ਇਸ ਵਾਰ 29 ਦੀ ਜਗ੍ਹਾ 23 ਦਸੰਬਰ ਨੂੰ ਖ਼ਤਮ ਹੋ ਸਕਦੈ ਸਰਦ ਰੁੱਤ ਸੈਸ਼ਨ

ਨਵੀਂ ਦਿੱਲੀ (ਭਾਸ਼ਾ)- ਸੰਸਦ ਦਾ ਸਰਦ ਰੁੱਤ ਸੈਸ਼ਨ ਤੈਅ ਤਾਰੀਖ਼ ਤੋਂ ਇਕ ਹਫ਼ਤੇ ਪਹਿਲਾਂ 23 ਦਸੰਬਰ ਨੂੰ ਖ਼ਤਮ ਹੋਣ ਦੀ ਸੰਭਾਵਨਾ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦੀ ਸਿਫ਼ਾਰਿਸ਼ ਕਰਨ ਦਾ ਫ਼ੈਸਲਾ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ 'ਚ ਲੋਕ ਸਭਾ ਦੀ ਕਾਰਜ ਮੰਤਰਨਾ ਕਮੇਟੀ ਦੀ ਬੈਠਕ 'ਚ ਲਿਆ ਗਿਆ।

ਮੂਲ ਪ੍ਰੋਗਰਾਮ ਅਨੁਸਾਰ, ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਨੂੰ ਖ਼ਤਮ ਹੋਣਾ ਹੈ। ਕ੍ਰਿਸਮਿਸ ਤਿਉਹਾਰ ਦੇ ਮੱਦੇਨਜ਼ਰ ਕਈ ਵਿਰੋਧੀ ਦਲਾਂ ਨੇ ਸਰਕਾਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਸੈਸ਼ਨ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਦੀ ਅਪੀਲ ਕੀਤੀ ਸੀ।


author

DIsha

Content Editor

Related News