ਸੰਸਦ ''ਚ ਮੰਤਰੀਆਂ ਦੀ ਗੈਰ-ਮੌਜੂਦਗੀ ''ਤੇ ਮੋਦੀ ਨੇ ਮੰਗੀ ਰਿਪੋਰਟ

07/16/2019 11:31:45 AM

ਨਵੀਂ ਦਿੱਲੀ— ਦਿੱਲੀ 'ਚ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਬੈਠਕ ਹੋਈ। ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਵੀ. ਮੁਰਲੀਧਰਨ ਸਮੇਤ ਕਈ ਨੇਤਾ ਮੌਜੂਦ ਰਹੇ। ਬੈਠਕ 'ਚ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਬੋਧਨ ਕੀਤਾ। ਬੈਠਕ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤੀ ਤੋਂ ਹਟ ਕੇ ਸੰਸਦ ਮੈਂਬਰਾਂ ਨੂੰ ਕੰਮ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਪਾਣੀ ਦਾ ਸੰਕਟ ਹੈ, ਇਸ ਲਈ ਉਸ ਲਈ ਵੀ ਸੰਸਦ ਮੈਂਬਰਾਂ ਨੂੰ ਕੰਮ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ,''ਆਪਣੇ ਇਲਾਕੇ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਜਨਤਾ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਸੰਸਦ 'ਚ ਰਹਿਣਾ ਚਾਹੀਦਾ।''

ਸਦਨ 'ਚ ਰਹੋ ਹਾਜ਼ਰ
ਪੀ.ਐੱਮ. ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਕਿਹਾ ਕਿ ਜੋ ਮੰਤਰੀ ਰੋਸਟਰ ਡਿਊਟੀ 'ਚ ਹਾਜ਼ਰ ਨਹੀਂ ਰਹਿੰਦੇ ਹਨ, ਉਨ੍ਹਾਂ ਬਾਰੇ ਉਸੇ ਦਿਨ ਸ਼ਾਮ ਤੱਕ ਮੈਨੂੰ ਦੱਸਿਆ ਜਾਵੇ। ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸਰਕਾਰੀ ਕੰਮ ਅਤੇ ਯੋਜਨਾਵਾਂ 'ਚ ਵਧ-ਚੜ੍ਹ ਕੇ ਹਿੱਸਾ ਲਵੋ, ਸਮਾਜਿਕ ਕੰਮਾਂ 'ਚ ਹਿੱਸਾ ਲਵੋ, ਜਦੋਂ ਸੰਸਦ ਚੱਲ ਰਹੀ ਹੋਵੇ ਤਾਂ ਸਦਨ 'ਚ ਹਾਜ਼ਰ ਰਹੋ। ਮੋਦੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਆਪਣੇ ਖੇਤਰ 'ਚ ਜਾ ਕੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਨਤਾ ਨੂੰ ਦੱਸਣਾ ਚਾਹੀਦਾ। ਪਹਿਲੀ ਜੋ ਛਾਪ ਹੁੰਦੀ ਹੈ, ਉਹੀ ਆਖਰੀ ਛਾਪ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤੀ ਤੋਂ ਹਟ ਕੇ ਵੀ ਸੰਸਦ ਮੈਂਬਰਾਂ ਨੂੰ ਕੰਮ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਸੁਝਾਅ ਦਿੱਤਾ ਕਿ ਸੰਸਦ ਮੈਂਬਰ ਆਪਣੇ ਸੰਸਦੀ ਖੇਤਰ ਲਈ ਕੋਈ ਇਕ ਇਨੋਵੇਟਿਵ ਕੰਮ ਕਰੋ। ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੋ। ਰਾਜਨੀਤੀ ਦੇ ਨਾਲ-ਨਾਲ ਸਮਾਜਿਕ ਕੰਮ ਕਰਨ। ਜਾਨਵਰਾਂ ਦੀਆਂ ਬੀਮਾਰੀਆਂ 'ਤੇ ਵੀ ਕੰਮ ਕਰੋ। ਟੀ.ਬੀ., ਕੋਹੜ ਵਰਗੀਆਂ ਬੀਮਾਰੀਆਂ 'ਤੇ ਮਿਸ਼ਨ ਮੋਡ 'ਚ ਕੰਮ ਕਰੋ।


DIsha

Content Editor

Related News