''AAP'' ਸੰਸਦ ਮੈਂਬਰ ਰਾਘਵ ਚੱਢਾ ਦੀ ਸੰਸਦ ਮੈਂਬਰਸ਼ਿਪ ਬਹਾਲ, ਵੀਡੀਓ ਜਾਰੀ ਕਰ ਕੀਤਾ ਧੰਨਵਾਦ

Monday, Dec 04, 2023 - 06:50 PM (IST)

''AAP'' ਸੰਸਦ ਮੈਂਬਰ ਰਾਘਵ ਚੱਢਾ ਦੀ ਸੰਸਦ ਮੈਂਬਰਸ਼ਿਪ ਬਹਾਲ, ਵੀਡੀਓ ਜਾਰੀ ਕਰ ਕੀਤਾ ਧੰਨਵਾਦ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਅੱਜ ਯਾਨੀ ਕਿ ਸੋਮਵਾਰ ਨੂੰ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਰਾਘਵ ਨੇ ਵੀਡੀਓ ਜਾਰੀ ਕਰ ਕੇ ਧੰਨਵਾਦ ਕੀਤਾ।  ਰਾਘਵ ਨੇ ਆਪਣੀ ਧੰਨਵਾਦ ਵੀਡੀਓ ਵਿਚ ਕਿਹਾ ਕਿ 11 ਅਗਸਤ ਨੂੰ ਮੈਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਯਾਨੀ ਕਿ ਭਾਰਤ ਦੀ ਸੰਸਦ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮੈਂ ਆਪਣੀ ਮੁਅੱਤਲੀ ਨੂੰ ਰੱਦ ਕਰਾਉਣ ਲਈ ਸੁਪਰੀਮ ਕੋਰਟ ਗਿਆ। ਨਿਆਂ ਦੇ ਮੰਦਰ ਵਿਚ ਜਾ ਕੇ ਨਿਆਂ ਦੀ ਗੁਹਾਰ ਲਾਉਣੀ ਪਈ। ਮੈਂ ਜੋ ਪਟੀਸ਼ਨ ਦਾਇਰ ਕੀਤੀ ਸੀ, ਉਸ ਪਟੀਸ਼ਨ ਦਾ ਮਾਨਯੋਗ ਸੁਪਰੀਮ ਕੋਰਟ ਨੇ ਨੋਟਿਸ ਲਿਆ ਅਤੇ ਉਸ ਵਿਚ ਦਖ਼ਲ ਦਿੱਤਾ। ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਹੁਣ 115 ਦਿਨਾਂ ਬਾਅਦ ਮੇਰੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਅੱਜ ਸੰਸਦ ਦੇ ਅੰਦਰ ਇਕ ਪ੍ਰਸਤਾਵ ਲਿਆ ਕੇ ਮੇਰੀ ਮੁਅੱਤਲੀ ਨੂੰ ਖਤਮ ਕੀਤਾ ਗਿਆ।

ਇਹ ਵੀ ਪੜ੍ਹੋ- ਰਾਜ ਸਭਾ 'ਚ ਰਾਘਵ ਚੱਢਾ ਦੀ ਮੁਅੱਤਲੀ ਰੱਦ, ਸਦਨ 'ਚ ਹਿੱਸਾ ਲੈਣ ਦੀ ਮਿਲੀ ਮਨਜ਼ੂਰੀ

ਮੈਨੂੰ ਕਰੀਬ 115 ਦਿਨ ਮੁਅੱਤਲ ਰੱਖਿਆ ਗਿਆ, ਇਨ੍ਹਾਂ 115 ਦਿਨਾਂ ਦੌਰਾਨ ਮੈਂ ਸੰਸਦ ਵਿਚ ਤੁਹਾਡੀ ਆਵਾਜ਼ ਨਹੀਂ ਚੁੱਕ ਸਕਿਆ। 115 ਦਿਨਾਂ ਤੱਕ ਮੈਂ ਸਰਕਾਰ ਤੋਂ ਤੁਹਾਡੇ ਸਵਾਲ ਨਹੀਂ ਪੁੱਛ ਸਕਿਆ, ਤੁਹਾਡੇ ਹੱਕਾਂ ਦੀ ਆਵਾਜ਼ ਨਹੀਂ ਉਠਾ ਸਕਿਆ, ਜੋ ਜਵਾਬ ਤੁਸੀਂ ਸਰਕਾਰ ਤੋਂ ਚਾਹੁੰਦੇ ਸੀ, ਉਹ ਜਵਾਬ ਮੈਂ ਨਹੀਂ ਲਿਆ ਸਕਿਆ।  ਮੈਨੂੰ ਖੁਸ਼ੀ ਹੈ ਕਿ ਮੇਰੀ ਮੁਅੱਤਲੀ ਵਾਪਸ ਲੈ ਲਈ ਗਈ ਹੈ ਅਤੇ ਮੈਂ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ- ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

ਰਾਘਵ ਨੇ ਅੱਗੇ ਕਿਹਾ ਇਸ 115 ਦਿਨਾਂ ਦੀ ਮੁਅੱਤਲੀ ਦੇ ਸਮੇਂ ਮੈਨੂੰ ਤੁਹਾਡੇ ਸਾਰਿਆਂ ਦਾ ਬਹੁਤ ਪਿਆਰ, ਆਸ਼ੀਰਵਾਦ ਅਤੇ ਦੁਆਵਾਂ ਮਿਲੀਆਂ। ਤੁਸੀਂ ਲੋਕਾਂ ਨੇ ਫੋਨ ਕਰ ਕੇ, ਮੈਸੇਜ ਕਰ ਕੇ, ਈਮੇਲ ਜ਼ਰੀਏ ਮਿਲ ਕੇ ਬਹੁਤ ਪਿਆਰ ਦਿੱਤਾ। ਹਿੰਮਤ ਦੀ ਲੜਾਈ ਲੜਨ ਦੀ, ਡਟੇ ਰਹਿਣ ਦੀ ਅਤੇ ਇਨ੍ਹਾਂ ਲੋਕਾਂ ਨਾਲ ਮੁਕਾਬਲਾ ਕਰਨ ਦੀ। ਮੈਂ ਤੁਹਾਡੀਆਂ ਸਾਰੀਆਂ ਦੀ ਦੁਆਵਾਂ ਲਈ, ਆਸ਼ੀਰਵਾਦ ਲਈ ਧੰਨਵਾਦ ਦਿੰਦਾ ਹਾਂ। ਅਖ਼ੀਰ  ਵਿਚ ਇਹ ਹੀ ਕਹਾਂਗੀ ਕਿ ਦੁਆ ਕਰੋ ਸਲਾਮਤ ਰਹੋ, ਹਿੰਮਤ ਸਾਡੀ, ਇਹ ਇਕ ਚਿਰਾਗ ਕਈ ਹਨ੍ਹੇਰੀਆਂ 'ਤੇ ਭਾਰੀ।

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ

ਦੱਸ ਦੇਈਏ ਕਿ ਰਾਘਵ ਦੀ ਮੁਅੱਤਲੀ ਖ਼ਤਮ ਕਰਨ ਨੂੰ ਲੈ ਕੇ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਅੱਜ ਸੰਸਦ ਵਿਚ ਬੈਠਕ ਹੋਈ। ਇਸ ਬੈਠਕ ਦੌਰਾਨ ਸਭਾਪਤੀ ਜਗਦੀਪ ਧਨਖੜ ਨੇ ਚੱਢਾ ਨੂੰ ਸਦਨ ਵਿਚ ਪਰਤਣ ਦੀ ਆਗਿਆ ਦੇ ਦਿੱਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News