ਜ਼ੋਰ-ਜ਼ੋਰ ਨਾਲ ਧੜਕੇਗਾ ਦਿੱਲੀ ਦਾ ਦਿਲ, ਮਹਿੰਗੀ ਹੋ ਸਕਦੀ ਹੈ ਕਾਰ ਪਾਰਕਿੰਗ

10/17/2019 2:29:51 PM

ਨਵੀਂ ਦਿੱਲੀ— ਦਿੱਲੀ 'ਚ ਸਭ ਤੋਂ ਵਧ ਪ੍ਰਦੂਸ਼ਣ ਫੈਲਾਉਣ ਵਾਲੇ ਨਿੱਜੀ ਵਾਹਨਾਂ 'ਤੇ ਰੋਕ ਲਗਾਉਣ ਲਈ ਪਾਰਕਿੰਗ ਚਾਰਜ ਨੂੰ ਬੇਹੱਦ ਮਹਿੰਗਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਭ ਤੋਂ ਵਧ ਪ੍ਰਦੂਸ਼ਣ ਨਿੱਜੀ ਵਾਹਨ ਫੈਲਾਉਂਦੇ ਹਨ ਅਤੇ ਹੁਣ ਸਰਕਾਰ ਨਾਲ ਜੁੜੀ ਕਮੇਟੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਾਰਕਿੰਗ ਨੂੰ ਲੈ ਕੇ ਇਕ ਫਾਰਮੂਲਾ ਤਿਆਰ ਕੀਤਾ ਹੈ, ਜਿਸ ਅਨੁਸਾਰ ਕਨਾਟ ਪਲੇਸ ਵਰਗੇ ਬੇਹੱਦ ਲੋਕਪ੍ਰਿਯ ਇਲਾਕਿਆਂ 'ਚ ਪਾਰਕਿੰਗ ਕਰਨਾ ਮਹਿੰਗਾ ਹੋ ਜਾਵੇਗਾ। ਇਸ ਫਾਰਮੂਲੇ ਅਨੁਸਾਰ ਕਨਾਟ ਪਲੇਸ (ਸੀ.ਪੀ.) ਵਰਗੇ ਲੋਕਪ੍ਰਿਯ 'ਚ ਕੰਮਕਾਜੀ ਦਿਨ ਦੇ ਸਮੇਂ 10 ਘੰਟੇ ਦੀ ਪਾਰਕਿੰਗ ਦੇ 1000 ਰੁਪਏ ਤੱਕ ਵਸੂਲੇ ਜਾ ਸਕਦੇ ਹਨ। ਹਾਲਾਂਕਿ ਇਹ ਸੁਝਾਅ ਹੈ ਅਤੇ ਇਸ 'ਤੇ ਮਨਜ਼ੂਰੀ ਮਿਲਣੀ ਬਾਕੀ ਹੈ।

ਇਸ ਨਵੀਂ ਵਿਵਸਥਾ ਨੂੰ ਲਿਆਉਣ ਦੀ ਕਵਾਇਦ ਉਸ ਸਮੇਂ ਕੀਤੀ ਜਾ ਰਹੀ ਹੈ, ਜਦੋਂ ਨਿੱਜੀ ਵਾਹਨਾਂ ਕਾਰਨ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਹੇਠਾਂ ਡਿੱਗ ਗਿਆ ਅਤੇ ਬੁੱਧਵਾਰ ਨੂੰ ਇਹ 'ਬੇਹੱਦ ਖਰਾਬ' ਸਥਿਤੀ 'ਚ ਸ਼ਾਮਲ ਹੋ ਗਿਆ। ਦਿੱਲੀ 'ਚ ਕਰੀਬ 33 ਲੱਖ ਚਾਰ ਪਹੀਆ ਵਾਹਨ ਅਤੇ 73 ਲੱਖ ਦੋਪਹੀਆ ਵਾਹਨ ਹਨ, ਜਦੋਂ ਕਿ ਹਰ ਦਿਨ 500 ਨਵੀਆਂ ਕਾਰਾਂ ਇਸ 'ਚ ਸ਼ਾਮਲ ਹੁੰਦੀਆਂ ਜਾ ਰਹੀਆਂ ਹਨ। ਪਾਰਕਿੰਗ ਨੂੰ ਲੈ ਕੇ ਚਾਰਜ ਬੇਹੱਦ ਮਹਿੰਗਾ ਕੀਤੇ ਜਾਣ ਦਾ ਮਕਸਦ ਇਹ ਹੈ ਕਿ ਲੋਕਾਂ 'ਚ ਸੜਕ ਦੇ ਕਿਨਾਰੇ ਗੱਡੀਆਂ ਦੀ ਪਾਰਕਿੰਗ ਦੀ ਪਰੰਪਰਾ 'ਤੇ ਰੋਕ ਲਗਾਈ ਜਾਵੇ।

ਇਕ ਅਫ਼ਸਰ ਅਨੁਸਾਰ ਇਕ ਘੰਟੇ ਲਈ 60 ਰੁਪਏ ਦੀ ਪਾਰਕਿੰਗ ਫੀਸ ਦੇਣੀ ਪੈ ਸਕਦੀ ਹੈ। ਜੇਕਰ 5 ਤੋਂ 6 ਘੰਟੇ ਲਈ ਗੱਡੀ ਪਾਰਕ ਕਰਨੀ ਪਈ ਤਾਂ 500 ਤੋਂ 700 ਰੁਪਏ ਅਤੇ 10 ਘੰਟੇ ਲਈ ਕਰੀਬ 1000 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਆਨ ਸਟਰੀਟ ਪਾਰਕਿੰਗ ਚਾਰਜ, ਆਫ ਸਟਰੀਟ ਅਤੇ ਸਸਤੀ ਥਾਂਵਾਂ ਦੀ ਤੁਲਨਾ 'ਚ ਮਹਿੰਗੀ ਹੋਵੇਗੀ।


DIsha

Content Editor

Related News