2 ਮਹੀਨੇ ਦੇ ਬੱਚੇ ਨੂੰ ਮਾਂ-ਪਿਓ ਨੇ 22,000 ਰੁਪਏ ''ਚ ਵੇਚਿਆ

05/25/2020 2:19:07 AM

ਹੈਦਰਾਬਾਦ - ਹੈਦਰਾਬਾਦ ਵਿਚ 2 ਮਹੀਨੇ ਦੇ ਇਕ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੇ 22 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਨੇ ਉਸ ਨੂੰ ਮੁਕਤ ਕਰਵਾ ਲਿਆ। ਪੁਲਸ ਨੇ ਦੱਸਿਆ ਕਿ ਜੋੜੇ ਨੇ ਸ਼ਨੀਵਾਰ ਰਾਤ ਬੱਚੇ ਨੂੰ ਵੇਚਿਆ ਸੀ। ਇਹ ਉਨ੍ਹਾਂ ਦੀ ਦੂਜੀ ਸੰਤਾਨ ਹੈ, ਜਿਸਦਾ ਜਨਮ 2 ਮਹੀਨੇ ਪਹਿਲਾਂ ਹੋਇਆ ਸੀ। ਬੱਚੇ ਦੀ ਮਾਂ ਨੇ ਪੁਲਸ ਨੂੰ ਕਿਹਾ ਕਿ ਉਸ ਦੇ ਪਤੀ ਨੂੰ ਸ਼ਰਾਬ ਦੀ ਆਦਤ ਹੈ ਤੇ ਉਹ ਬੱਚੇ ਨੂੰ ਵੇਚੇ ਜਾਣ ਲਈ ਜ਼ਿੰਮੇਦਾਰ ਹੈ। ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੱਚੇ ਨੂੰ ਇਕ ਮਹਿਲਾ ਕੋਲੋਂ ਬਰਾਮਦ ਕਰ ਲਿਆ ਤੇ ਉਸ ਨੂੰ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਹੈ। ਜੋੜੇ ਨੇ ਪੈਸੇ ਲੈਣ ਤੋਂ ਬਾਅਦ ਇਕ ਕਾਗਜ਼ 'ਤੇ ਦਸਤਖਤ ਵੀ ਕੀਤੇ ਸਨ।


Inder Prajapati

Content Editor

Related News