ਬ੍ਰੇਨ ਡੈੱਡ ਧੀ ਦੇ ਮਾਪਿਆਂ ਨੇ ਦਾਨ ਕੀਤੇ ਅੰਗ, ਪਿਤਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

04/30/2022 1:12:18 PM

ਨਵੀਂ ਦਿੱਲੀ (ਭਾਸ਼ਾ)- ਏਮਜ਼ ਦੇ ਟਰਾਮਾ ਸੈਂਟਰ ਵਿਚ ਦਿਮਾਗੀ ਰੂਪ ਨਾਲ ਮ੍ਰਿਤਕ (ਬ੍ਰੇਨ ਡੈੱਡ) ਐਲਾਨੀ 6 ਸਾਲ ਦੀ ਬੱਚੀ ਦੇ ਮਾਪਿਆਂ ਨੇ ਉਸ ਦਾ ਦਿਲ, ਜਿਗਰ, ਗੁਰਦਾ ਅਤੇ ਅੱਖਾਂ ਦਾਨ ਕਰ ਦਿੱਤੀਆਂ। ਸ਼ੁੱਕਰਵਾਰ ਨੂੰ ਡਾਕਟਰਾਂ ਵੱਲੋਂ ਉਸ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਆਰਗਨ ਰਿਕਵਰੀ ਐਂਡ ਬੈਂਕਿੰਗ ਆਰਗੇਨਾਈਜ਼ੇਸ਼ਨ (ਓ. ਆਰ. ਬੀ.ਓ.-ਏਮਜ਼) ਨੇ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਨੂੰ ਸੂਚਿਤ ਕੀਤਾ। ਜਿਸ ਨੇ ਉਡੀਕ ਸੂਚੀ ਦੇ ਆਧਾਰ 'ਤੇ ਲੋੜਵੰਦਾਂ ਨੂੰ ਅੰਗ ਵੰਡੇ। 

ਇਹ ਵੀ ਪੜ੍ਹੋ: ਕਾਂਸਟੇਬਲ ਬੀਬੀ ਦੇ ਜਜ਼ਬੇ ਨੂੰ ਸਲਾਮ! ਬਜ਼ੁਰਗ ਦੀ ਸਿਹਤ ਹੋਈ ਖ਼ਰਾਬ ਤਾਂ ਪਿੱਠ ’ਤੇ ਚੁੱਕ ਕੇ 5 ਕਿ.ਮੀ. ਚੱਲੀ ਪੈਦਲ

ਕਿਉਂ ਬ੍ਰੇਨ ਡੈੱਡ ਐਲਾਨੀ ਗਈ ਕੁੜੀ?
ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਡਾਕਟਰ ਗੁਪਤਾ ਨੇ ਦੱਸਿਆ, ''ਰੌਲੀ ਨਾਂ ਦੀ ਕੁੜੀ ਦੇ ਸਿਰ 'ਚ ਗੋਲੀ ਲੱਗੀ ਸੀ। ਗੋਲੀ ਸ਼ਾਇਦ ਉਸ ਦੇ ਪਿਤਾ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਲਾਈ ਸੀ। ਇਸ ਮਾਮਲੇ 'ਚ ਪੁਲਸ ਜਾਂਚ ਜਾਰੀ ਹੈ।'' ਲੜਕੀ ਨੂੰ 28 ਅਪ੍ਰੈਲ ਦੀ ਸਵੇਰ ਨੂੰ ਟਰਾਮਾ ਸੈਂਟਰ ਦੇ ਨਿਊਰੋਸਰਜਰੀ ਵਿਭਾਗ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਗੁਪਤਾ ਨੇ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਸੀ ਅਤੇ ਸੀਟੀ ਸਕੈਨ ਵਿਚ ਉਸ ਦੇ ਸਿਰ ’ਚ ਗੋਲੀ ਦਿਖਾਈ ਦਿੱਤੀ। ਜਾਂਚ ਤੋਂ ਬਾਅਦ ਸ਼ੁੱਕਰਵਾਰ ਸਵੇਰੇ 11.40 ਵਜੇ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ

ਪਿਤਾ ਬੋਲੇ- ਕਿਸੇ ਹੋਰ ਬੱਚੇ ਅੰਦਰ ਆਪਣੀ ਬੱਚੀ ਦੀ ਧੜਕਨ ਸੁਣ ਸਕਾਂਗਾ
ਰੌਲੀ ਦੇ ਪਿਤਾ ਬੋਲੇ ਕਿ ਆਪਣੀ ਔਲਾਦ ਨੂੰ ਗੁਆ ਦੇਣਾ ਕਿਸੇ ਵੀ ਮਾਤਾ-ਪਿਤਾ ਲਈ ਕਦੇ ਨਾ ਭਰਨ ਵਾਲਾ ਜ਼ਖਮ ਹੈ। ਧੀ ਦੀ ਮੌਤ ਤੋਂ ਬਾਅਦ ਗਮ ’ਚ ਡੁੱਬੇ ਮਾਤਾ-ਪਿਤਾ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ, ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਮਾਤਾ-ਪਿਤਾ ਨੇ ਆਪਣੀ ਲਾਡਲੀ ਦੇ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਕਿ ਕਿਸੇ ਹੋਰ ਬੱਚੇ ਦੇ ਅੰਦਰ ਉਹ ਆਪਣੀ ਮਾਸੂਮ ਬੱਚੀ ਦੀਆਂ ਧੜਕਨਾਂ ਸੁਣ ਸਕਣ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਜੇਲ੍ਹ ’ਚੋਂ ਆਈ ਚਿੱਠੀ, ਗੁਰੂ ਗੱਦੀ ਨੂੰ ਲੈ ਕੇ ਸੁਣਾਇਆ ਵੱਡਾ ਫ਼ੈਸਲਾ

ਕੁੜੀ ਦੇ ਅੰਗ ਕੀਤੇ ਜਾਣਗੇ ਲੋੜਵੰਦਾਂ ’ਚ ਟਰਾਂਸਪਲਾਂਟ-
ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਦੀਪਕ ਗੁਪਤਾ ਨੇ ਦੱਸਿਆ ਕਿ ਲਖਨਊ ਦੇ ਇਕ 7 ਸਾਲ ਦੇ ਲੜਕੇ ਦਾ ਲਿਵਰ ਟਰਾਂਸਪਲਾਂਟ ਕੀਤਾ ਜਾਵੇਗਾ, ਜੋ ਦਿੱਲੀ ਦੇ ਇਕ ਹੋਰ ਹਸਪਤਾਲ ’ਚ ਦਾਖਲ ਹੈ। ਡਾ. ਗੁਪਤਾ ਜੇ. ਪੀ. ਐਨ. ਏ. ਟੀ. ਸੀ. ਟਰਾਮਾ ਸੈਂਟਰ ਵਿਖੇ ਅੰਗ ਦਾਨ ਗਤੀਵਿਧੀਆਂ ਦੀ ਵੀ ਦੇਖ-ਰੇਖ ਕਰ ਰਹੇ ਹਨ। ਦਿਲ ਲਈ ਬਰਾਬਰ ਉਮਰ ਦਾ ਕੋਈ ਲੋੜਵੰਦ ਨਹੀਂ ਲੱਭਿਆ। ਦਿਲ ਦੇ ਵਾਲਵ ਨੂੰ ਬਾਅਦ ਵਿਚ ਵਰਤੋਂ ਲਈ ਰੱਖਿਆ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਦੋਵੇਂ ਗੁਰਦੇ ਦੂਜੇ ਬੱਚੇ ਵਿਚ ਟਰਾਂਸਪਲਾਂਟ ਕੀਤੇ ਜਾਣੇ ਸਨ। ਦੋਵੇਂ ਅੱਖਾਂ ਦੋ ਹੋਰ ਬੱਚਿਆਂ ਵਿਚ ਵੀ ਟਰਾਂਸਪਲਾਂਟ ਕੀਤੀਆਂ ਜਾਣਗੀਆਂ। 


Tanu

Content Editor

Related News