ਕੋਰੋਨਾ ਕਾਰਨ ਤਬਾਹ ਹੋਇਆ ਇੱਕ ਪਰਿਵਾਰ, 13 ਘੰਟੇ ''ਚ ਮਾਤਾ-ਪਿਤਾ ਅਤੇ ਬੇਟੇ ਦੀ ਮੌਤ

Wednesday, May 19, 2021 - 11:13 PM (IST)

ਮੁੰਬਈ - ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ। ਇੱਥੇ ਕੋਰੋਨਾ ਵਾਇਰਸ ਨੇ ਕਾਫੀ ਤਬਾਹੀ ਮਚਾਈ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਜਿੱਥੇ ਕੋਰੋਨਾ ਨਾਲ 13 ਘੰਟੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਾਂਗਲੀ ਜ਼ਿਲ੍ਹੇ ਦੇ ਸ਼ਿਰਾਲਾ ਤਹਿਸੀਲ ਦੇ ਸ਼ਿਰਸ਼ੀ ਪਿੰਡ ਦਾ ਹੈ। ਜਿੱਥੇ ਕੋਰੋਨਾ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਕੋਰੋਨਾ ਦੇ ਚੱਲਦੇ 13 ਘੰਟੇ ਵਿੱਚ ਇਸ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਹਿਦੇਵ ਝਿਮੁਰ (75), ਨੂੰ ਕੋਰੋਨਾ ਹੋਇਆ ਸੀ। ਜਿਸ ਦੇ ਚੱਲਦੇ ਨਾਜ਼ੁਕ ਹਾਲਤ ਵਿੱਚ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।

ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ

ਕੁੱਝ ਦਿਨਾਂ ਬਾਅਦ ਸਹਿਦੇਵ ਦੀ ਪਤਨੀ ਸੁਸ਼ੀਲਾ ਝਿਮੂਰ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ। ਅਜਿਹੇ ਵਿੱਚ ਉਨ੍ਹਾਂ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਇਸ ਦੌਰਾਨ ਆਪਣੇ ਮਾਤਾ-ਪਿਤਾ ਨੂੰ ਦੇਖਣ ਲਈ ਉਨ੍ਹਾਂ ਦਾ ਪੁੱਤਰ ਸਚਿਨ ਝਿਮੁਰ ਜੋ ਕਿ ਸਾਫਟਵੇਅਰ ਇੰਜੀਨੀਅਰ ਹੈ, ਉਹ ਮੁੰਬਈ ਤੋਂ ਪਿੰਡ ਚਲਾ ਆਇਆ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ

ਇਸ ਦੌਰਾਨ ਉਹ ਵੀ ਕੋਰੋਨਾ ਤੋਂ ਪੀੜਤ ਹੋ ਗਿਆ ਅਤੇ ਉਸ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਾਉਣ ਦੀ ਨੌਬਤ ਆ ਗਈ। ਇਸ ਤਰ੍ਹਾਂ ਘਰ ਦੇ ਤਿੰਨਾਂ ਮੈਂਬਰ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਹੋ ਗਏ ਪਰ ਹਸਪਤਾਲ ਵਿੱਚ ਹੀ ਸਹਿਦੇਵ ਅਤੇ ਉਨ੍ਹਾਂ ਦੀ ਪਤਨੀ ਸੁਸ਼ੀਲਾ ਦੀ ਕੋਰੋਨਾ ਦੇ ਚੱਲਦੇ ਮੌਤ ਹੋ ਗਈ। ਦੋਨਾਂ ਦੀ ਮੌਤ ਸਿਰਫ਼ 5 ਘੰਟੇ ਦੇ ਅੰਦਰ ਹੋਈ। ਦੂਜੇ ਪਾਸੇ, ਮਾਤਾ-ਪਿਤਾ ਦੀ ਮੌਤ ਦੇ ਕੁੱਝ ਹੀ ਘੰਟੇ ਬਾਅਦ ਬੇਟੇ ਸਚਿਨ ਦੀ ਵੀ ਮੌਤ ਹੋ ਗਈ। ਸਿਰਫ਼ 13 ਘੰਟੇ ਦੇ ਅੰਦਰ ਪਰਿਵਾਰ ਦੇ 3 ਲੋਕਾਂ ਨੂੰ ਕੋਰੋਨਾ ਨੇ ਖੌਹ ਲਿਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News