''ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ'', ਥਾਣੇ ਪਹੁੰਚੀ ਔਰਤ, ਮਾਪਿਆਂ ਤੇ ਭਰਾ ਖ਼ਿਲਾਫ਼...

Saturday, May 02, 2026 - 08:17 AM (IST)

''ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ'', ਥਾਣੇ ਪਹੁੰਚੀ ਔਰਤ, ਮਾਪਿਆਂ ਤੇ ਭਰਾ ਖ਼ਿਲਾਫ਼...

ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਇਕ ਬਹੁਤ ਹੀ ਅਜੀਬੋ-ਗਰੀਬ ਅਤੇ ਬੇਹੱਦ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 41 ਸਾਲਾ ਔਰਤ ਨੇ ਆਪਣੇ ਹੀ ਪਰਿਵਾਰ ਵਾਲਿਆਂ ਖ਼ਿਲਾਫ਼ ਸਰਾਏ ਇਨਾਇਤ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਦਾ ਦੋਸ਼ ਹੈ ਕਿ ਉਸ ਦੇ ਘਰ ਵਾਲੇ ਉਸ ਦਾ ਵਿਆਹ ਨਹੀਂ ਕਰਵਾ ਰਹੇ। ਜਦੋਂ ਵੀ ਉਸ ਨੂੰ ਕੋਈ ਰਿਸ਼ਤਾ ਆਉਂਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਖ਼ਰਚੇ ਦਾ ਬਹਾਨਾ ਬਣਾ ਕੇ ਉਸ ਨੂੰ ਠੁਕਰਾ ਦਿੰਦੇ ਹਨ।

ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ

ਜਾਣਕਾਰੀ ਮੁਤਾਬਕ ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਔਰਤ ਵਿਆਹ ਨਾ ਹੋਣ ਦਾ ਦਰਦ ਬਿਆਨ ਕਰਦੀ ਨਜ਼ਰ ਆ ਰਹੀ ਹੈ। ਸ਼ਿਕਾਇਤਕਰਤਾ ਸਰਾਏ ਇਨਾਇਤ ਥਾਣਾ ਖੇਤਰ ਦੇ ਪਿੰਜ ਮਨਾਪੁਰ ਦੀ ਰਹਿਣ ਵਾਲੀ ਹੈ। ਔਰਤ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਆਪਣੇ ਮਾਤਾ-ਪਿਤਾ, ਭਰਾ-ਭਰਜਾਈ ਅਤੇ ਭੈਣ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਪੁਲਸ ਨੂੰ ਔਰਤ ਨੇ ਕਿਹਾ ਕਿ ਉਹ 41 ਸਾਲ ਦੀ ਹੋ ਚੁੱਕੀ ਹੈ ਅਤੇ ਘਰ ਵਸਾਉਣਾ ਚਾਹੁੰਦੀ ਹੈ। ਉਸ ਦੇ ਮਾਤਾ-ਪਿਤਾ ਅਤੇ ਭਰਾ-ਭਾਬੀ ਜਾਣਬੁੱਝ ਕੇ ਉਸ ਨੂੰ ਆਉਣ ਵਾਲੇ ਰਿਸ਼ਤਿਆਂ ਨੂੰ ਨਾਂਹ ਕਰ ਦਿੰਦੇ ਹਨ ਤਾਂ ਕਿ ਉਸ ਨੇ ਵਿਆਹ 'ਤੇ ਖਰਚਾ ਨਾ ਕਰਨਾ ਪਵੇ। 

ਇਹ ਵੀ ਪੜ੍ਹੋ - ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਦੁੱਗਣਾ ਕਿਰਾਇਆ

ਸ਼ਿਕਾਇਤਕਰਤਾ ਮਾਧੁਰੀ ਪਟੇਲ ਨੇ ਕਿਹਾ ਕਿ ਉਹ ਮਾਨਾਪੁਰ ਪਿੰਡ ਦੀ ਰਹਿਣ ਵਾਲੀ ਹੈ। ਉਹ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਔਰਤ ਨੇ ਇਹ ਵੀ ਦੋਸ਼ ਲਗਾਇਆ ਕਿ ਪਰਿਵਾਰ ਨੇ ਉਸਦੀ ਜ਼ਮੀਨ ਦਾ ਹਿੱਸਾ ਆਪਣੇ ਨਾਮ ਕਰਵਾ ਲਿਆ ਹੈ ਪਰ ਉਸਦੇ ਵਿਆਹ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਨ। ਔਰਤ ਨੇ ਆਪਣੇ ਪਿਤਾ ਰਾਮਰਾਜ ਪਟੇਲ, ਮਾਂ ਵਿਮਲਾ ਦੇਵੀ, ਭਰਾ ਰਾਜੇਂਦਰ ਪਟੇਲ, ਭਾਬੀ ਪੂਨਮ ਪਟੇਲ ਅਤੇ ਭੈਣ ਵਿਦਿਆ ਪਟੇਲ 'ਤੇ ਮਾਨਸਿਕ ਪਰੇਸ਼ਾਨੀ, ਦੁਰਵਿਵਹਾਰ ਅਤੇ ਹਮਲੇ ਦਾ ਦੋਸ਼ ਲਗਾਇਆ ਹੈ। ਉਸਨੇ ਕਿਹਾ ਕਿ ਇੱਕ ਵਾਰ ਪਰਿਵਾਰਕ ਮੈਂਬਰਾਂ ਨੇ ਕਮਰੇ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ। 

ਇਹ ਵੀ ਪੜ੍ਹੋ - ਬਰਗੀ ਕਰੂਜ਼ ਹਾਦਸਾ : ਗੋਤਾਖੋਰਾਂ ਨੂੰ ਡੁੱਬੀ ਕਿਸ਼ਤੀ 'ਚੋਂ ਮਾਂ ਅਤੇ ਗਲ ਲੱਗੇ ਬੱਚੇ ਦੀਆਂ ਮਿਲੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News