ਮਾਮਲਾ ਵੈਸ਼ਾਲੀ ’ਚ ਹੜ੍ਹ ਪੀੜਤਾਂ ਨੂੰ ਪੈਸੇ ਵੰਡਣ ਦਾ, ਪੱਪੂ ਯਾਦਵ ਵਿਰੁੱਧ ਮਾਮਲਾ ਦਰਜ

Friday, Oct 10, 2025 - 09:24 PM (IST)

ਮਾਮਲਾ ਵੈਸ਼ਾਲੀ ’ਚ ਹੜ੍ਹ ਪੀੜਤਾਂ ਨੂੰ ਪੈਸੇ ਵੰਡਣ ਦਾ, ਪੱਪੂ ਯਾਦਵ ਵਿਰੁੱਧ ਮਾਮਲਾ ਦਰਜ

ਵੈਸ਼ਾਲੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਵੈਸ਼ਾਲੀ ਜ਼ਿਲੇ ’ਚ ਹੜ੍ਹ ਪੀੜਤਾਂ ਨੂੰ ਪੈਸੇ ਵੰਡਣ ਸਮੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਿਹਾਰ ਦੇ ਸੰਸਦ ਮੈਂਬਰ ਪੱਪੂ ਯਾਦਵ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਪੁਰਨੀਆ ਤੋਂ ਲੋਕ ਸਭਾ ਦੇ ਆਜ਼ਾਦ ਮੈਂਬਰ ਪੱਪੂ ਯਾਦਵ ਵਿਰੁੱਧ ਜ਼ਿਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਵੈਸ਼ਾਲੀ ਜ਼ਿਲੇ ਦੇ ਸਹਾਦੇਈ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲਾ ਪੁਲਸ ਸੁਪਰਡੈਂਟ ਲਲਿਤ ਮੋਹਨ ਸ਼ਰਮਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਤੇ ਚੋਣ ਡਿਊਟੀ ’ਤੇ ਤਾਇਨਾਤ ਇਕ ਅਧਿਕਾਰੀ ਦੇ ਬਿਆਨ ’ਤੇ ਇਹ ਮਾਮਲਾ ਦਰਜ ਹੋਇਆ ਹੈ।

ਬਿਹਾਰ ਵਿਧਾਨ ਸਭਾ ਲਈ ਵੋਟਾਂ 6 ਤੇ 11 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ 14 ਨਵੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ।


author

Rakesh

Content Editor

Related News