ਵੱਡੀ ਖ਼ਬਰ : ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-'ਇੱਧਰ-ਉਧਰ ਕੀਤਾ ਤਾਂ...'

Monday, Oct 28, 2024 - 06:14 PM (IST)

ਵੱਡੀ ਖ਼ਬਰ : ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-'ਇੱਧਰ-ਉਧਰ ਕੀਤਾ ਤਾਂ...'

ਬਿਹਾਰ - ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਨੇ ਉਸ ਨੂੰ ਇਹ ਧਮਕੀ ਦਿੱਤੀ ਹੈ। ਪੱਪੂ ਯਾਦਵ ਨੇ ਇਸ ਬਾਰੇ ਡੀਆਈਜੀ, ਪੂਰਨੀਆ ਰੇਂਜ ਦੇ ਐੱਸਪੀ ਅਤੇ ਡੀਜੀਪੀ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੱਪੂ ਯਾਦਵ ਨੂੰ ਯੂਏਈ ਦੇ ਇੱਕ ਨੰਬਰ ਤੋਂ ਕਾਲ ਕਰਕੇ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਾ ਵਿਅਕਤੀ ਲਾਰੈਂਸ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਸ ਪ੍ਰਸਿੰਧ ਮੰਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਇਸ ਤੋਂ ਇਲਾਵਾ ਉਸ ਨੇ ਵਟਸਐਪ ਰਾਹੀਂ ਫੋਨ ਕਰਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਇੱਕ ਬਿਜ਼ਨੈੱਸ ਖਾਤਾ ਹੈ। ਇਸ ਤੋਂ ਇਲਾਵਾ ਝਾਰਖੰਡ ਦੀ ਜੇਲ੍ਹ 'ਚ ਬੰਦ ਗੈਂਗਸਟਰ ਅਮਨ ਦੇ ਕਰੀਬੀ ਮਯੰਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੱਪੂ ਯਾਦਵ ਨੂੰ ਧਮਕੀ ਦਿੱਤੀ ਹੈ। ਮਯੰਕ ਸਿੰਘ ਨਾਂ ਦੇ ਫੇਸਬੁੱਕ ਅਕਾਊਂਟ ਤੋਂ 26 ਅਕਤੂਬਰ ਨੂੰ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅਖ਼ਬਾਰਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਹਾਲ ਹੀ ਵਿੱਚ ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਉਰਫ਼ ਰਾਜੇਸ਼ ਰੰਜਨ ਨੇ ਲਾਰੈਂਸ ਬਾਰੇ ਗ਼ਲਤ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ - ਅਯੁੱਧਿਆ ਦੀ ਦੀਵਾਲੀ ਇਸ ਸਾਲ ਹੋਵੇਗੀ ਬਹੁਤ ਖ਼ਾਸ, 28 ਲੱਖ ਵਿਸ਼ੇਸ਼ ਦੀਵਿਆਂ ਨਾਲ ਚਮਕੇਗਾ ਰਾਮਲੱਲਾ ਦਾ ਮੰਦਰ

PunjabKesari

ਗੈਂਗਸਟਰ ਦੇ ਕਰੀਬੀ ਵਿਅਕਤੀ ਨੇ ਅੱਗੇ ਲਿਖਿਆ ਕਿ ਮੈਂ ਪੱਪੂ ਯਾਦਵ ਨੂੰ ਸਾਫ਼-ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਔਂਕਾਤ ਵਿਚ ਰਹਿ ਕੇ ਚੁੱਪਚਾਪ ਰਾਜਨੀਤੀ ਕਰੋ, ਜ਼ਿਆਦਾ ਇਧਰ-ਉਧਰ ਤਿੰਨ-ਪੰਜ ਕਰਕੇ ਟੀਆਰਪੀ ਕਮਾਉਣ ਦੇ ਚੱਕਰ 'ਚ ਨਾ ਪਵੋ। ਵਰਨਾ ਰੈਸਟ ਇਨ ਪੀਸ ਕਰ ਦੇਵਾਂਗੇ। ਦੂਜੇ ਪਾਸੇ ਪੱਪੂ ਯਾਦਵ ਨੇ ਬਿਹਾਰ ਪੁਲਸ ਦੇ ਡੀਜੀਪੀ ਨੂੰ ਇਸ ਗੱਲ ਦੀ ਜਾਣਕਾਰੀ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: 100 ਰੁਪਏ ਕਾਰਨ ਲੈ ਲਈ ਦੋਸਤ ਦੀ ਜਾਨ, ਫੋਨ ਕਰ ਘਰ ਸੱਦਿਆ ਤੇ ਫਿਰ...

ਪੱਪੂ ਯਾਦਵ ਨੇ ਦੱਸਿਆ ਕਿ "ਮੈਨੂੰ ਲਾਰੈਂਸ ਦੇ ਨਾਂ 'ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਮੈਂ ਇਸ ਸਬੰਧ ਵਿੱਚ ਬਿਹਾਰ ਦੇ ਡੀਜੀਪੀ ਅਤੇ ਆਈਜੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਮੈਂ ਦੁਖੀ ਹਾਂ। ਮੇਰੇ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਇਸ ਲਈ ਸਰਕਾਰ ਨੂੰ ਮੇਰੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦੀ ਲੋੜ ਹੈ।''

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News