ਸੰਸਦ ''ਚ ਤੰਜ਼ ਕੱਸਣ ਲਈ ਪੱਪੂ, ਜਵਾਈ ਵਰਗੇ ਸ਼ਬਦਾਂ ਦੀ ਵਰਤੋਂ ''ਤੇ ਲੱਗੀ ਪਾਬੰਦੀ

12/07/2019 2:15:08 PM

ਨਵੀਂ ਦਿੱਲੀ— ਸੰਸਦ ਦਾ ਸਰਦ ਰੁੱਤ ਸੈਸ਼ਨ ਚਲ ਰਿਹਾ ਹੈ। ਇਸ ਦੌਰਾਨ ਸੰਸਦ ਮੈਂਬਰਾਂ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਅਤੇ ਬਿੱਲ ਵੀ ਪਾਸ ਕੀਤੇ ਜਾ ਰਹੇ ਹਨ। ਸੰਸਦ 'ਚ ਚਰਚਾ ਦੌਰਾਨ ਸੰਸਦ ਮੈਂਬਰਾਂ ਵਲੋਂ ਤੰਜ਼ ਕੱਸੇ ਜਾਂਦੇ ਹਨ। ਸੰਸਦ 'ਚ ਹਜ਼ਾਰਾਂ ਅਸੰਸਦੀ ਸ਼ਬਦਾਂ ਦੀ ਸੂਚੀ 'ਚ ਹੁਣ 'ਪੱਪੂ' ਵੀ ਸ਼ੁਮਾਰ ਹੋ ਗਿਆ ਹੈ। 16ਵੀਂ ਲੋਕ ਸਭਾ 'ਚ ਕਈ ਵਾਰ ਪੱਪੂ ਸ਼ਬਦ ਬੋਲਿਆ ਗਿਆ ਤਾਂ ਸਪੀਕਰ ਦੀ ਸਮਝਦਾਰੀ ਨਾਲ ਇਸ ਨੂੰ ਹਟਾ ਦਿੱਤਾ ਸੀ ਪਰ ਹੁਣ ਇਸ ਨੂੰ ਰਸਮੀ ਰੂਪ ਨਾਲ ਅਸੰਸਦੀ ਮੰਨ ਲਿਆ ਗਿਆ ਹੈ। ਜੇਕਰ ਕਿਸੇ ਦਾ ਨਾਂ ਪੱਪੂ ਹੈ, ਤਾਂ ਉਹ ਅਸੰਸਦੀ ਨਹੀਂ ਹੈ ਅਤੇ ਜੇਕਰ ਕੋਈ ਮੈਂਬਰ ਖੁਦ ਲਈ ਇਹ ਵਿਸ਼ੇਸ਼ ਕਿਸੇ ਵੀ ਰੂਪ 'ਚ ਇਸਤੇਮਾਲ ਕਰਦਾ ਹੈ ਤਾਂ ਉਹ ਕਾਰਵਾਈ 'ਚ ਬਣਿਆ ਰਹੇਗਾ।
ਸੰਸਦ 'ਚ ਅਸੰਸਦੀ ਸ਼ਬਦਾਂ ਦਾ ਕੋਸ਼ ਆਖਰੀ ਵਾਰ 2009 'ਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ ਪੱਪੂ ਸ਼ਬਦ ਸ਼ਾਮਲ ਨਹੀਂ ਸੀ। 2019 'ਚ ਜਿਨ੍ਹਾਂ ਸ਼ਬਦਾਂ ਨੂੰ ਅਸੰਸਦੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ 'ਚ 'ਜੀਜਾ' ਅਤੇ 'ਜਵਾਈ' ਦਾ ਰਿਸ਼ਤਾ ਵੀ ਹੈ ਪਰ ਸਿਰਫ ਉਸ ਸਥਿਤੀ 'ਚ ਜਦੋਂ ਇਸ ਨੂੰ ਕਿਸੇ ਤਰ੍ਹਾਂ ਦੇ ਦੋਸ਼ ਦੇ ਰੂਪ 'ਚ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੋਵੇ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਖਤ ਹਿਦਾਇਤ ਦਿੱਤੀ ਹੈ ਕਿ ਭਵਿੱਖ 'ਚ ਜਦੋਂ ਵੀ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਦੋਸ਼, ਮਜ਼ਾਕ ਜਾਂ ਅਪਸ਼ਬਦ ਦੇ ਤੌਰ 'ਤੇ ਹੋਵੇ ਤਾਂ ਉਨ੍ਹਾਂ ਤੋਂ ਬਿਨਾਂ ਪੁੱਛੇ ਹੀ ਇਨ੍ਹਾਂ ਨੂੰ ਕਾਰਵਾਈ ਤੋਂ ਕੱਢ ਦਿੱਤਾ ਜਾਵੇ। ਜੇਕਰ ਉਨ੍ਹਾਂ ਦੇ ਮੂੰਹੋਂ ਵੀ ਕੋਈ ਅਸੰਸਦੀ ਸ਼ਬਦ ਨਿਕਲ ਜਾਵੇ ਤਾਂ ਉਸ ਨੂੰ ਵੀ ਬੇਝਿਜਕ ਹਟਾ ਦਿੱਤਾ ਜਾਵੇ। ਕੁਝ ਦਿਨ ਪਹਿਲਾਂ ਹੀ ਲੋਕ ਸਭਾ ਸਪੀਕਰ ਨੇ 'ਇਹ ਬੰਗਾਲ ਅਸੈਂਬਲੀ ਨਹੀਂ ਹੈ' ਬੋਲ ਦਿੱਤਾ ਸੀ। ਇਸ ਵਾਕਿਆ ਨੂੰ ਹਟਾ ਦਿੱਤਾ ਗਿਆ ਸੀ। ਮਹਾਰਾਸ਼ਟਰ ਦੇ ਇਕ ਸੰਸਦ ਮੈਂਬਰ ਨੇ ਕਈ ਸਾਲ ਪਹਿਲਾਂ ਪ੍ਰਾਰਥਨਾ ਪੱਤਰ ਦਿੱਤਾ ਸੀ ਕਿ ਗੋਡਸੇ ਨੂੰ ਅਸੰਸਦੀ ਸ਼ਬਦਾਂ ਦੀ ਲਿਸਟ 'ਚੋਂ ਹਟਾਇਆ ਜਾਵੇ ਕਿਉਂਕਿ ਉਨ੍ਹਾਂ ਦੇ ਖੇਤਰ 'ਚ ਕਈ ਲੋਕਾਂ ਦਾ ਸਰਨੇਮ ਗੋਡਸੇ ਹੈ। ਗੋਡਸੇ ਨੂੰ ਉਸ ਲਿਸਟ 'ਚੋਂ ਹਟਾ ਦਿੱਤਾ ਸੀ। ਜਾਰੀ ਸੈਸ਼ਨ ਵਿਚ ਵੀ ਗੋਡਸੇ ਨੂੰ ਲੈ ਕੇ ਵਿਵਾਦ ਹੋਇਆ ਤਾਂ ਇਸ ਨੂੰ ਕਾਰਵਾਈ ਤੋਂ ਨਹੀਂ ਕੱਢਿਆ ਗਿਆ। ਉੱਥੇ ਹੀ ਕਿਸੇ ਸੰਸਦ ਮੈਂਬਰ ਵਲੋਂ 'ਗੋਡਸੇਪੰਥੀ' ਕਹਿਣ 'ਤੇ ਹਟਾ ਦਿੱਤਾ ਗਿਆ ਸੀ।


Tanu

Content Editor

Related News