ਜੰਮੂ ਨਾਲ ਭੇਦਭਾਵ ਨੂੰ ਲੈ ਕੇ ਪੈਥਰਜ਼ ਪਾਰਟੀ ਦਾ ਪ੍ਰਦਰਸ਼ਨ, ਸਾੜਿਆਂ ਭਾਜਪਾ ਦਾ ਪੁਤਲਾ
Thursday, Dec 07, 2017 - 10:46 AM (IST)
ਜੰਮੂ— ਜੰਮੂ ਪ੍ਰਤੀ ਭੇਦਭਾਵ ਨੂੰ ਲੈ ਕੇ ਪੈਥਰਜ਼ ਪਾਰਟੀ ਨੇ ਇਕ ਵਾਰ ਫਿਰ ਜੰਮੂ ਦੇ ਪ੍ਰਦਰਸ਼ਨੀ ਮੈਦਾਨ 'ਚ ਖੂਬ ਪ੍ਰਦਰਸ਼ਨ ਕੀਤਾ। ਪਾਰਟੀ ਕਾਰਜਕਰਤਾਵਾਂ ਨੇ ਜੰਮੂ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਭਾਜਪਾ 'ਤੇ ਲਗਾਇਆ ਅਤੇ ਭਾਜਪਾ ਦਾ ਪੁੱਤਲਾ ਵੀ ਸਾੜਿਆ। ਪਾਰਟੀ ਦੇ ਪ੍ਰਧਾਨ ਹਰਸ਼ਦੇਵ ਸਿੰਘ ਨੇ ਕਿਹਾ, ਭਾਜਪਾ ਨੇ ਸਿਰਫ ਸੱਤਾ ਹਾਸਿਲ ਕਰਨ ਲਈ ਜੰਮੂ ਦੇ ਲੋਕਾਂ ਦੇ ਹਿੱਤਾ ਨਾਲ ਸਮਝੌਤਾ ਕੀਤਾ ਅਤੇ ਜੰਮੂ ਦੇ ਲੋਕਾਂ ਦੀ ਉਮੀਦਾਂ ਨਾਲ ਬੇਇਮਾਨੀ ਨਹੀਂ ਕੀਤੀ।
ਇਸ ਮੌਕੇ 'ਤੇ ਹਰਸ਼ਦੇਵ ਸਿੰਘ ਨੇ ਸ਼ਿਵਸੈਨਾ ਵੱਲੋਂ ਸ਼੍ਰੀਨਗਰ ਦੇ ਲਾਲ ਚੌਂਕ 'ਤੇ ਝੰਡਾ ਲਹਿਰਾਉਣ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਉੱਥੇ ਤਿਰੰਗਾ ਲਹਿਰਾਉਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਨੇ ਸ਼ਿਵ ਸੈਨਾ ਵਰਕਰਾਂ ਦੀ ਗ੍ਰਿਫਤਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਹੈ ਕਿ ਜੋ ਲੋਕ ਪਾਕਿਸਤਾਨ ਦੇ ਝੰਡੇ ਕਸ਼ਮੀਰ 'ਚ ਸ਼ਰੇਆਮ ਲਹਿਰਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਅਤੇ ਭਾਰਤ ਦਾ ਝੰਡਾ ਲਹਿਰਾਉਣ ਗੁਨਾਹ ਹੋ ਗਿਆ ਹੈ। ਪੈਂਥਰਜ਼ ਨੇਤਾ ਨੇ ਕਿਹਾ ਹੈ ਕਿ ਜੰਮੂ ਦੇ ਲੋਕ ਦੇਸ਼ ਦੇ ਨਾਗਰਿਕ ਹਨ ਅਤੇ ਫਿਰ ਵੀ ਉਨ੍ਹਾਂ ਨਾਲ ਭੇਦਭਾਵ ਹੋ ਰਿਹਾ ਹੈ ਅਤੇ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
