ਵਿਕਣ ਜਾ ਰਿਹਾ ਸੀ 1000 ਕਿਲੋ ਪਨੀਰ, ਅਫ਼ਸਰਾਂ ਨੇ ਸੈਂਪਲਿੰਗ ਕਰ ਕੇ ਕਰਵਾਇਆ ਨਸ਼ਟ

Friday, Sep 11, 2026 - 12:15 PM (IST)

ਵਿਕਣ ਜਾ ਰਿਹਾ ਸੀ 1000 ਕਿਲੋ ਪਨੀਰ, ਅਫ਼ਸਰਾਂ ਨੇ ਸੈਂਪਲਿੰਗ ਕਰ ਕੇ ਕਰਵਾਇਆ ਨਸ਼ਟ

ਮਥੁਰਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਫੂਡ ਸੇਫਟੀ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦੀ ਟੀਮ ਨੇ ਕੋਸੀਕਲਾਂ ਖੇਤਰ 'ਚ ਕਾਰਵਾਈ ਕਰਦੇ ਹੋਏ ਰਾਜਸਥਾਨ ਦੇ ਕਾਮਾਂ ਤੋਂ ਵਿਕਰੀ ਲਈ ਲਿਆਂਦਾ ਜਾ ਰਿਹਾ ਕਰੀਬ 1000 ਕਿਲੋ ਦੂਸ਼ਿਤ ਪਨੀਰ ਨਸ਼ਟ ਕਰਵਾ ਦਿੱਤਾ। ਨਸ਼ਟ ਕੀਤੇ ਗਏ ਪਨੀਰ ਦੀ ਅਨੁਮਾਨਤ ਕੀਮਤ ਕਰੀਬ 2.20 ਲੱਖ ਰੁਪਏ ਦੱਸੀ ਗਈ ਹੈ। ਫੂਡ ਵਿਭਾਗ ਨੇ ਪਨੀਰ ਦੇ 2 ਨਮੂਨੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਹਨ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਮਿਸ਼ਨਰ, ਫੂਡ ਸੇਫਟੀ ਐਂਡ ਡਰੱਗ ਐਡਮਿਨੀਸਟ੍ਰੇਸ਼ਨ, ਉੱਤਰ ਪ੍ਰਦੇਸ਼, ਲਖਨਊ ਅਤੇ ਜ਼ਿਲ੍ਹਾ ਅਧਿਕਾਰੀ ਮਥੁਰਾ ਦੇ ਆਦੇਸ਼ ਦੀ ਪਾਲਣਾ 'ਚ ਸਹਾਇਕ ਕਮਿਸ਼ਨਰ (ਖੁਰਾਕ) ਡਾ. ਜਤਿਨ ਕੁਮਾਰ ਸਿੰਘ ਦੇ ਨਿਦਰੇਸ਼ਨ ਅਤੇ ਕਮਲੇਸ਼ ਕੁਮਾਰ ਤ੍ਰਿਪਾਠੀ ਦੀ ਅਗਵਾਈ 'ਚ ਫੂਡ ਫਲਾਇੰਗ ਸਕੁਐਡ ਨੇ ਨੰਦਗਾਓਂ ਰੋਡ ਸਥਿਤ ਜਿੰਦਲ ਪੁਲਸ ਚੌਕੀਸ ਕੋਲ ਥਾਣਾ ਕੋਸੀਕਲਾਂ ਖੇਤਰ 'ਚ ਵਾਹਨ ਨੂੰ ਰੋਕ ਕੇ ਨਿਰੀਖਣ ਕੀਤਾ।

ਜਾਂਚ ਦੌਰਾਨ ਵਾਹਨ ਚਾਲਕ ਅਤੇ ਮਾਲਕ ਅਮਰ ਸਿੰਘ ਨੇ ਦੱਸਿਆ ਕਿ ਪਨੀਰ ਰਾਜਸਥਾਨ ਦੇ ਕਾਮਾਂ ਸਥਿਤ ਇਕ ਡੇਅਰੀ ਤੋਂ ਵਿਕਰੀ ਲਈ ਲਿਆਂਦਾ ਜਾ ਰਿਹਾ ਸੀ। ਟੀਮ ਵਲੋਂ ਪਨੀਰ ਦੀ ਖਰੀਦ-ਵਿਕਰੀ ਸੰਬੰਧੀ ਰਿਕਾਰਡ ਮੰਗੇ ਜਾਣ 'ਤੇ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਖੁਰਾਕ ਵਿਭਾਗ ਦੀ ਟੀਮ ਨੇ ਪਨੀਰ ਦੀ ਗੁਣਵੱਤਾ ਸ਼ੱਕੀ ਪਾਏ ਜਾਣ 'ਤੇ ਉਸ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜੇ। ਉੱਥੇ ਹੀ, ਅਸਵੱਛ, ਦੂਸ਼ਿਤ ਅਤੇ ਸ਼ੱਕੀ ਪਾਏ ਗਏ ਕਰੀਬ 1000 ਕਿਲੋ ਪਨੀਰ ਨੂੰ ਜਨਹਿੱਤ 'ਚ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।

ਅਧਿਕਾਰੀਆਂ ਅਨੁਸਾਰ ਲੈਬਾਰਟਰੀ ਤੋਂ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੇ ਅਧੀਨ ਸੰਬੰਧਤ ਕਾਰੋਬਾਰੀ ਦੇ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦੌਰਾਨ ਫੂਡ ਫਲਾਇੰਗ ਸਕੁਐਡ 'ਚ ਫੂਡ ਸੁਰੱਖਿਆ ਅਧਿਕਾਰੀ ਜਿਤੇਂਦਰ ਸਿੰਘ, ਮੋਹਰ ਸਿੰਘ ਕੁਸ਼ਵਾਹ ਅਤੇ ਧਰਮੇਂਦਰ ਮੌਜੂਦ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News