ਪੰਡਿਤ ਧੀਰੇਂਦਰ ਸ਼ਾਸਤਰੀ ਦੀ ਕਥਾ ’ਚ ਮਚੀ ਭਾਜੜ, 12 ਬੇਹੋਸ਼, ਕਈਆਂ ਨੂੰ ਲੱਗਿਆ ਕਰੰਟ
Friday, Jul 14, 2023 - 11:45 AM (IST)

ਨੋਇਡਾ, (ਇੰਟ.)- ਕਥਾਵਾਚਕ ਅਤੇ ਬਾਗੇਸ਼ਵਰ ਧਾਮ ਦੇ ਬਾਬਾ ਅਚਾਰੀਆ ਧੀਰੇਂਦਰ ਸ਼ਾਸਤਰੀ ਦੇ ਗੌਤਮ ਬੁੱਧ ਨਗਰ ਜ਼ਿਲੇ ’ਚ ਬੁੱਧਵਾਰ ਨੂੰ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ਵਿਚ ਕੈਂਪਸ ’ਚ ਉਮੀਦ ਤੋਂ ਵੱਧ ਲੋਕਾਂ ਦੇ ਪਹੁੰਚਣ ਨਾਲ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ ਅਤੇ ਅੱਤ ਦੀ ਗਰਮੀ ਕਾਰਨ ਕੁਝ ਬਜ਼ੁਰਗਾਂ ਸਮੇਤ 12 ਸ਼ਰਧਾਲੂ ਬੇਹੋਸ਼ ਹੋ ਗਏ।
ਕੁਝ ਲੋਕਾਂ ਨੂੰ ਬਾਹਰ ਪਈਆਂ ਨੰਗੀਆਂ ਤਾਰਾਂ ਨਾਲ ਵੀ ਕਰੰਟ ਲੱਗ ਗਿਆ। ਲੋਕਾਂ ਦੀ ਮਦਦ ਲਈ ਕਈ ਐਂਬੂਲੈਂਸਾਂ ਨੂੰ ਬੁਲਾਉਣਾ ਪਿਆ। ‘ਦਿਵਯ ਦਰਬਾਰ’ ਵਿਚ ਕਈ ਬੱਚੇ ਅਤੇ ਲੋਕ ਆਪਣੇ ਰਿਸ਼ਤੇਦਾਰਾਂ ਤੋਂ ਵਿਛੜ ਗਏ। ਕਥਾ ਦੇ ਦੂਜੇ ਸੈਸ਼ਨ ਵਿਚ ਸ਼ਾਸਤਰੀ ਨੇ ਆਪਣੇ ਸ਼ਰਧਾਲੂਆਂ ਨੂੰ ਅਨੁਸ਼ਾਸਨ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਪੁਲਸ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।