ਪੰਚਵਟੀ ਐਕਸਪ੍ਰੈਸ ਦੇ ਡੱਬੇ ਅਚਨਾਕ ਹੋਏ ਵੱਖ, ਯਾਤਰੀਆਂ ''ਚ ਮਚੀ ਹਫ਼ੜਾ-ਦਫ਼ੜੀ
Saturday, Jul 06, 2024 - 12:53 PM (IST)
ਮੁੰਬਈ (ਭਾਸ਼ਾ) - ਨਾਸਿਕ ਅਤੇ ਮੁੰਬਈ ਵਿਚਾਲੇ ਚੱਲਣ ਵਾਲੀ ਇਕ ਐਕਸਪ੍ਰੈੱਸ ਟਰੇਨ ਦੇ ਡੱਬੇ ਸ਼ਨੀਵਾਰ ਸਵੇਰੇ ਠਾਣੇ ਦੇ ਕਸਾਰਾ 'ਚ ਵੱਖ ਹੋ ਗਏ। ਇਸ ਘਟਨਾ ਨਾਲ ਯਾਤਰੀਆਂ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਹਾਲਾਂਕਿ ਇਸ ਘਟਨਾ 'ਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਰੇਲਵੇ ਦੇ ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡੱਬਿਆਂ ਨੂੰ ਦੁਬਾਰਾ ਜੋੜਨ ਵਿੱਚ 40 ਮਿੰਟ ਲੱਗੇ, ਜਿਸ ਤੋਂ ਬਾਅਦ ਰੇਲਗੱਡੀ ਆਪਣੀ ਮੰਜ਼ਿਲ ਵੱਲ ਚੱਲ ਪਈ।
ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ
ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਪੰਚਵਟੀ ਐਕਸਪ੍ਰੈਸ ਨਾਸਿਕ ਜ਼ਿਲ੍ਹੇ ਦੇ ਮਨਮਾੜ ਜੰਕਸ਼ਨ ਤੋਂ ਮੁੰਬਈ ਲਈ ਰਵਾਨਾ ਹੋਈ ਸੀ ਪਰ ਮੁੰਬਈ ਤੋਂ ਕਰੀਬ 128 ਕਿਲੋਮੀਟਰ ਦੂਰ ਕਸਾਰਾ ਰੇਲਵੇ ਸਟੇਸ਼ਨ 'ਤੇ ਇਸ ਦੇ ਡੱਬੇ ਵੱਖ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਸਵੇਰੇ 8.40 ਵਜੇ ਕਸਾਰਾ ਸਟੇਸ਼ਨ ਤੋਂ ਰਵਾਨਾ ਹੋ ਰਹੀ ਸੀ। ਉਸ ਨੇ ਕਿਹਾ, "ਟਰੇਨ ਦੇ ਕੋਚ ਨੰਬਰ ਚਾਰ ਅਤੇ ਪੰਜ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਅਸੀਂ ਜਾਂਚ ਕਰਾਂਗੇ ਕਿ ਇਹ ਡੱਬੇ ਕਿਉਂ ਵੱਖ ਹੋਏ।'' ਪੰਚਵਤੀ ਐਕਸਪ੍ਰੈਸ ਮੁੰਬਈ ਅਤੇ ਮਨਮਾਡ ਜੰਕਸ਼ਨ ਵਿਚਕਾਰ ਚੱਲਦੀ ਹੈ।
ਇਹ ਵੀ ਪੜ੍ਹੋ - ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਕਿਰਾਏ ਦੀ ਕੁੱਖ ਰਾਹੀਂ ਮਾਂ ਬਣਨ 'ਤੇ ਵੀ ਮਿਲੇਗੀ ਜਣੇਪਾ ਛੁੱਟੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8