ਪੰਚਕੂਲਾ ਹਿੰਸਾ ਮਾਮਲਾ: ਚੇਅਰਪਰਸਨ ਵਿਪਾਸਨਾ ਇੰਸਾ ਨੂੰ ਮਿਲੀ ਵੱਡੀ ਰਾਹਤ

08/25/2019 6:41:41 PM

ਪੰਚਕੂਲਾ—ਸਾਧਵੀਂ ਯੌਨ ਸ਼ੋਸ਼ਣ ਅਤੇ ਪੱਤਰਕਾਰ ਕਤਲ ਮਾਮਲੇ 'ਚ ਜੇਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ 'ਤੇ ਹਿੰਸਾ ਭੜਕਾਉਣ 'ਚ ਪੁਲਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਦਾ ਨਾਂ ਮੋਸਟਵਾਂਟੇਡ ਦੀ ਲਿਸਟ 'ਚ ਸ਼ਾਮਲ ਕਰ ਦਿੱਤਾ ਸੀ, ਜਿਸ ਨੂੰ ਹੁਣ ਵੱਡੀ ਰਾਹਤ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਪਾਸਨਾ ਇੰਸਾ ਨੂੰ ਹੁਣ ਮੋਸਟਵਾਂਟੇਡ ਲਿਸਟ 'ਚੋ ਬਾਹਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਮੁੱਖ ਦੋਸ਼ੀ ਅਦਿੱਤਿਆ ਇੰਸਾ ਹੁਣ ਵੀ ਫਰਾਰ ਚੱਲ ਰਿਹਾ ਹੈ। 

ਇਹ ਹੈ ਪੂਰਾ ਮਾਮਲਾ-
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਯੌਨ ਸ਼ੋਸ਼ਣ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਕਤਲ ਮਾਮਲੇ 'ਚ ਰੋਹਤਕ ਦੀ ਸੁਨਾਰਿਆ ਜੇਲ 'ਚ ਉਮਰਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸਾਧਵੀਂ ਯੌਨ ਸ਼ੋਸਣ ਮਾਮਲੇ 'ਚ ਰਾਮ ਰਹੀਮ ਨੂੰ 25 ਅਗਸਤ 2017 ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਦਿਨ ਪੰਚਕੂਲਾ 'ਚ ਲੱਖਾਂ ਡੇਰਾ ਪ੍ਰੇਮੀਆਂ ਦਾ ਇਕੱਠ ਹੋਇਆ ਸੀ। ਅਦਾਲਤ 'ਚ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾ ਰਹੀ ਸੀ। ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਿਵੇ ਇਹ ਖਬਰ ਡੇਰਾ ਪ੍ਰੇਮੀਆਂ ਨੂੰ ਮਿਲੀ ਤਾਂ ਉਨ੍ਹਾ ਨੇ ਕਾਫੀ ਹਿੰਸਾ ਕੀਤੀ, ਜਿਸ ਦੇ ਚੱਲਦਿਆਂ ਪੁਲਸ ਨੂੰ ਫਾਇਰਿੰਗ ਕਰਨੀ ਪਈ। ਇਸ ਦੌਰਾਨ ਲਗਭਗ 48 ਲੋਕਾਂ ਦੀ ਮੌਤ ਹੋ ਗਈ ਸੀ। ਪੰਚਕੂਲਾ 'ਚ ਭੜਕਾਈ ਗਈ ਹਿੰਸਾ ਕੋਈ ਆਮ ਘਟਨਾ ਨਹੀਂ ਸੀ ਬਲਕਿ ਇੱਕ ਸਾਜ਼ਿਸ਼ ਸੀ। ਇਸ ਸਾਜ਼ਿਸ਼ 'ਚ ਡੇਰਾ ਪ੍ਰੇਮੀ ਅਦਿੱਤਿਆ ਇੰਸਾ, ਪਵਨ ਇੰਸਾ, ਹਨੀਪ੍ਰੀਤ ਇੰਸਾ, ਰਾਮ ਰਹੀਮ, ਗੋਬੀਰਾਮ ਆਦਿ ਮੁੱਖ ਦੋਸ਼ੀ ਬਣਾਏ ਗਏ ਸਨ। ਇਨ੍ਹਾਂ ਦੋਸ਼ੀਆਂ 'ਚ ਹਨੀਪ੍ਰੀਤ ਵੀ ਅੰਬਾਲਾ ਦੀ ਸੈਂਟਰਲ ਜੇਲ 'ਚ ਬੰਦ ਹੈ। 

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮਾਮਲੇ 'ਚ ਵਿਪਾਸਨਾ ਦਾ ਵੀ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਕਰਨ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਭੜਕ ਗਈ ਅਤੇ ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਵਿਪਾਸਨਾ ਦੀ ਭੂਮਿਕਾ ਸਾਹਮਣੇ ਆਈ ਸੀ। ਇਸ ਪੂਰੇ ਮਾਮਲੇ 'ਚ ਵਿਪਾਸਨਾ ਨੂੰ ਪੰਚਕੂਲਾ 'ਚ ਪੁੱਛਗਿੱਛ ਲਈ ਬੁਲਾਇਆ ਸੀ। ਜਦੋਂ ਵਿਪਾਸਨਾ ਤੋਂ ਹਨੀਪ੍ਰੀਤ ਦੇ ਸਾਹਮਣੇ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਵਿਚਾਲੇ ਕਾਫੀ ਬਹਿਸ ਹੋ ਗਈ ਪਰ ਦੂਜੀ ਵਾਰ ਬੁਲਾਉਣ 'ਤੇ ਵਿਪਾਸਨਾ ਨਾ ਆਈ, ਜਿਸ ਤੋਂ ਬਾਅਦ ਪੁਲਸ ਨੇ ਵਿਪਾਸਨਾ ਨੂੰ ਮੋਸਟਵਾਂਟੇਡ ਲਿਸਟ 'ਚ ਪਾ ਦਿੱਤਾ ਸੀ।


Iqbalkaur

Content Editor

Related News