ਪੰਚਕੂਲਾ ਕੋਰਟ ਨੇ ਵਧਾਈਆਂ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਦੀਆਂ ਮੁਸ਼ਕਲਾਂ
Friday, Nov 17, 2017 - 05:30 PM (IST)

ਪੰਚਕੂਲਾ(ਉਮੰਗ ਸ਼ਯੋਰਾਣ)— ਬਲਾਤਕਾਰੀ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਦੀ ਅੱਜ ਪੰਚਕੂਲਾ ਸੀ.ਜੇ.ਐਮ ਦੀ ਕੋਰਟ 'ਚ ਪੇਸ਼ੀ ਹੋਈ। ਅੰਬਾਲਾ ਜੇਲ ਤੋਂ ਹਨੀਪ੍ਰੀਤ ਵੀਡੀਓ ਕਾਂਨਫਰਸਿੰਗ ਦੇ ਜ਼ਰੀਏ ਪੰਚਕੂਲਾ ਕੋਰਟ 'ਚ ਪੇਸ਼ ਹੋਈ। ਜਿੱਥੇ ਕੋਰਟ ਨੇ ਹਨੀਪ੍ਰੀਤ ਦੀ ਨਿਆਂਇਕ ਹਿਰਾਸਤ 14 ਦਿਨ ਲਈ ਹੋਰ ਵਧਾ ਦਿੱਤੀ ਹੈ। ਹੁਣ ਹਨੀਪ੍ਰੀਤ ਦੀ 1 ਦਸੰਬਰ ਨੂੰ ਪੇਸ਼ੀ ਹੋਵੇਗੀ। ਹਨੀਪ੍ਰੀਤ ਪੰਚਕੂਲਾ 'ਚ ਹੋਈ ਹਿੰਸਾ ਦੀ ਦੋਸ਼ੀ ਹੈ। ਪੁਲਸ ਰਾਮ ਰਹੀਮ ਨੂੰ ਸਜਾ ਸੁਣਾਏ ਜਾਣ ਦੇ ਬਾਅਦ ਹਿੰਸਾ ਭੜਕਾਉਣ ਵਾਲਿਆਂ ਨੂੰ ਲਗਾਤਾਰ ਗ੍ਰਿਫਤਾਰ ਕਰ ਰਹੀ ਹੈ। ਅੰਬਾਲਾ ਜੇਲ 'ਚ ਹਨੀਪ੍ਰੀਤ, ਸੁਖਦੀਪ ਨਾਲ ਹਿੰਸਾ ਦੇ ਹੋਰ ਦੋਸ਼ੀ ਵੀ ਬੰਦ ਹਨ।
25 ਅਗਸਤ ਨੂੰ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਕਰਾਰ ਦੇਣ ਦੇ ਬਾਅਦ ਡੇਰਾ ਸਮਰਥਕਾਂ ਨੇ ਪੰਚਕੂਲਾ 'ਚ ਬਹੁਤ ਭੰਨ੍ਹਤੋੜ ਅਤੇ ਆਗਜ਼ਨੀ ਕੀਤੀ ਸੀ। ਇਸ ਮਾਮਲੇ 'ਚ ਹਨੀਪ੍ਰੀਤ ਦਾ ਵੀ ਹੱਥ ਸੀ। ਪੰਚਕੂਲਾ 'ਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ 'ਚ 17 ਅਗਸਤ ਦੀ ਰਾਤ ਨੂੰ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ 45 ਮੈਂਬਰੀ ਕਮੇਟੀ ਦੇ 20 ਮੈਂਬਰ ਮੌਜੂਦ ਸਨ। ਮੀਟਿੰਗ ਖੁਦ ਹਨੀਪ੍ਰੀਤ ਨੇ ਲਈ ਸੀ। ਆਦਿਤਿਯ ਹਿੰਸਾ ਅਤੇ ਗੋਪਾਲ ਇੰਸਾ ਇਸ 'ਚ ਮੌਜੂਦ ਸਨ। 17 ਅਗਸਤ ਦੀ ਰਾਤ ਹਿਨ੍ਹਾਂ ਸਭ ਦੀ ਮੋਬਾਇਲ ਲੋਕੇਸ਼ਨ ਇੱਥੇ ਮਿਲੀ ਹੈ। ਇਸ ਮੀਟਿੰਗ 'ਚ ਹੀ ਤੈਅ ਕੀਤਾ ਗਿਆ ਸੀ ਕਿ ਡੇਰਾ ਚੀਫ ਗੁਰਮੀਤ ਸਿੰਘ ਨੂੰ ਕੋਰਟ ਸਾਧਵੀ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ ਦਿੰਦੀ ਹੈ ਤਾਂ ਪੰਚਕੂਲਾ 'ਚ ਦੰਗਾ ਕਿਸ ਤਰ੍ਹਾਂ ਭੜਕਾਉਣਾ ਹੈ। ਐਸ.ਆਈ.ਟੀ ਮੁਤਾਬਕ ਇਹ ਗੱਲਾਂ ਹਨੀਪ੍ਰੀਤ ਨੇ ਪੁਲਸ ਪੁੱਛਗਿਛ 'ਚ ਵੀ ਮੰਨੀਆਂ ਹਨ। ਹੁਣ ਮੋਬਾਇਲ ਲੋਕੇਸ਼ਨ ਡੇਰੇ ਦੇ ਅੰਦਰ ਦੀ ਮਿਲਣ ਨਾਲ ਕੇਸ ਨੂੰ ਮਜ਼ਬੂਤੀ ਮਿਲੀ ਹੈ।