ਪੱਛਮੀ ਬੰਗਾਲ ''ਚ ਪੰਚਾਇਤ ਚੋਣਾਂ ਸੰਬੰਧੀ ਹਿੰਸਾ ''ਚ 12 ਲੋਕਾਂ ਦੀ ਮੌਤ

Saturday, Jul 08, 2023 - 04:43 PM (IST)

ਪੱਛਮੀ ਬੰਗਾਲ ''ਚ ਪੰਚਾਇਤ ਚੋਣਾਂ ਸੰਬੰਧੀ ਹਿੰਸਾ ''ਚ 12 ਲੋਕਾਂ ਦੀ ਮੌਤ

ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ 'ਚ ਤਿੰਨ ਪੱਧਰੀ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਸ਼ਨੀਵਾਰ ਨੂੰ ਹੋਈ ਹਿੰਸਾ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਧਿਰ ਦੋਹਾਂ ਦੇ ਪ੍ਰਤੀ ਵਫ਼ਾਦਾਰੀ ਰੱਖਣ ਵਾਲੇ 12 ਲੋਕਾਂ ਦੀ ਮੌਤ ਹੋ ਗਈ। ਹਿੰਸਾ ਦੀਆਂ ਘਟਨਾਵਾਂ 'ਚ ਇਕ ਉਮੀਦਵਾਰ ਸਮੇਤ ਤ੍ਰਿਣਮੂਲ ਕਾਂਗਰਸ ਦੇ 7 ਵਰਕਰ ਮਾਰੇ ਗਏ, ਭਾਰਤੀ ਜਨਤਾ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ 2-2 ਅਤੇ ਕਾਂਗਰਸ ਦਾ ਇਕ ਵਰਕਰ ਮਾਰਿਆ ਗਿਆ। ਉੱਤਰ ਅਤੇ ਦੱਖਣ 24 ਪਰਗਨਾ ਤੋਂ ਇਲਾਵਾ ਮੁਰਸ਼ਿਦਾਬਾਦ, ਮਾਲਦਾ ਅਤੇ ਕੂਚ ਬਿਹਾਰ ਜ਼ਿਲ੍ਹੇ ਵੀ ਹਿੰਸਾ ਦੀ ਲਪੇਟ 'ਚ ਹਨ।

ਹਿੰਸਕ ਝੜਪਾਂ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ, ਘੱਟੋ-ਘੱਟ 2 ਵੋਟਿੰਗ ਕੇਂਦਰਾਂ 'ਤੇ ਵੋਟ ਪੇਟੀਆਂ ਨਸ਼ਟ ਕਰ ਦਿੱਤੀਆਂ ਗਈਆਂ। ਇਸ ਵਿਚ ਸਵੇਰੇ 11 ਵਜੇ ਸਿਰਫ਼ 22.6 ਫੀਸਦੀ ਵੋਟ ਪਏ ਜਾਂ ਗ੍ਰਾਮੀਣ ਬੰਗਾਲ ਦੇ ਇਤਿਹਾਸ 'ਚ ਹੁਣ ਤੱਕ ਸਭ ਤੋਂ ਘੱਟ ਵੋਟ ਹੈ। ਰਾਜਪਾਲ ਸੀਵੀ ਆਨੰਦ ਬੋਸ ਨੇ ਰਾਜ 'ਚ ਪੰਚਾਇਤ ਵੋਟਿੰਗ ਦੌਰਾਨ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਵਾਲੇ ਕਈ ਖੇਤਰਾਂ ਦਾ ਦੌਰਾ ਕੀਤਾ ਅਤੇ ਰਾਜ 'ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ 'ਤੇ ਅਸੰਤੋਸ਼ ਜ਼ਾਹਰ ਕੀਤਾ। ਰਾਜਪਾਲ ਨੇ ਪੁੱਛਿਆ,''ਲੋਕਤੰਤਰ ਦੇ ਰੱਖਿਅਕਾਂ ਦੀ ਰੱਖਿਆ ਕੌਣ ਕਰੇਗਾ। ਚੋਣ ਕਮਿਸ਼ ਕਿਤੇ ਨਜ਼ਰ ਨਹੀਂ ਆਉਂਦਾ, ਫਿਰ ਵੀ ਚੋਣ ਕਮਿਸ਼ਨਰ ਚੁੱਪ ਹਨ।'' ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਕਤਲ ਅਤੇ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ,''ਆਮ ਲੋਕਾਂ ਦੀ ਰੱਖਿਆ ਕੌਣ ਕਰੇਗਾ। ਚੋਣ ਕਮਿਸ਼ਨ ਚੁੱਪ ਹੈ। ਮੈਂ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ ਹੈ ਕਿ ਲੋਕਾਂ ਅਤੇ ਲੋਕਤੰਤਰ ਦੀ ਰੱਖਿਆ ਕਰਨ ਵਾਲਾ ਕੌਣ ਹੈ।''


author

DIsha

Content Editor

Related News