ਪੰਚਾਇਤ ਦਾ ਫੈਸਲਾ : ਹਰ ਘਰ 'ਚੋਂ ਲਿਆ ਜਾਵੇਗਾ ਇਕ-ਇਕ ਰੁਪਇਆ ਜ਼ੁਰਮਾਨਾ

02/17/2018 4:42:04 PM

ਝੱਜਰ — ਪਿਛਲੇ ਮਹੀਨੇ 26 ਜਨਵਰੀ ਦੇ ਦਿਨ ਝੱਜਰ ਦੇ ਇਕ ਪਿੰਡ ਪਾਟੌਦੀ ਦੇ ਖੇਡ ਸਟੇਡੀਅਮ 'ਚ ਲੱਗੀ ਰਾਵ ਤੁਲਾਰਾਮ ਦੀ ਮੂਰਤੀ ਨੂੰ ਤੋੜਨ ਦੇ ਮਾਮਲੇ ਵਿਚ ਇਕ ਵਿਲੱਖਣ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਤਹਿਤ ਪਿੰਡ ਦੇ ਰਾਜਪੂਤ ਸਮਾਜ ਦੇ ਹਰ ਘਰ 'ਚੋਂ ਇਕ-ਇਕ ਰੁਪਇਆ ਜ਼ੁਰਮਾਨਾ ਲਿਆ ਜਾਵੇਗਾ। ਹਾਲਾਂਕਿ ਕਿ ਮੂਰਤੀ ਤੋੜਣ ਦੇ ਇਸ ਮਾਮਲੇ 'ਚ ਪੁਲਸ ਪਹਿਲਾਂ ਹੀ ਰਾਜਪੂਤ ਸਮਾਜ ਦੇ ਸਹਿਯੋਗ ਨਾਲ ਦੋ ਲੜਕਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਬਾਵਜੂਦ ਵੀ ਯਾਦਵ ਸਮਾਜ ਦੇ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਇਕ ਜਾਂ ਦੋ ਨਹੀਂ ਕਈ ਲੋਕਾਂ ਦਾ ਹੱਥ ਹੈ। 

PunjabKesari
ਦੂਜੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਐਤਵਾਰ ਨੂੰ ਪਿੰਡ 'ਚ ਇਲਾਕੇ ਦੇ ਕਰੀਬ ਇਕ ਦਰਜਨ ਪਿੰਡਾਂ ਦੀ ਮਹਾ ਪੰਚਾਇਤ ਵੀ ਹੋ ਚੁੱਕੀ ਹੈ। ਇਸ ਮਹਾ ਪੰਚਾਇਤ 'ਚ ਜ਼ਿਲਾ ਪ੍ਰਸ਼ਾਸਨ ਨੂੰ ਬਾਕੀ ਬਚੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ। ਪਰ ਇਸ ਸਮੇਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਬੁੱਧਵਾਰ ਨੂੰ ਪਿੰਡ ਦੀ 36 ਬਿਰਾਦਰੀ ਦੀ ਇਕ ਪੰਚਾਇਤ ਪਿੰਡ ਦੇ ਖੇਡ  ਹੋਈ ਸੀ। ਸਮਾਜ ਦੇ ਹਰੇਕ ਵਿਅਕਤੀ ਨੇ ਪੰਚਾਇਤ ਵਿਚ ਹਿੱਸਾ ਲਿਆ। 
ਪੰਚਾਇਤ ਦੀ ਪ੍ਰਧਾਨਗੀ ਪਿੰਡ ਦੇ ਬਜ਼ੁਰਗ ਜਗਤ ਸਿੰਘ ਨੇ ਕੀਤੀ। ਕਾਫੀ ਦੇਰ ਤੱਕ ਚੱਲੀ ਇਸ ਪੰਚਾਇਤ  ਦੇ ਦੌਰਾਨ ਰਾਜਪੂਤ ਸਮਾਜ ਦੇ ਲੋਕਾਂ ਵਲੋਂ ਇਸ ਮਾਮਲੇ 'ਚ ਸਮਾਜ ਦੇ ਨੌਜਵਾਨਾਂ ਦੇ ਸ਼ਾਮਿਲ ਹੋਣ 'ਤੇ ਮਾਫੀ ਵੀ ਮੰਗੀ ਗਈ। ਪਰ ਬਾਅਦ ਵਿਚ ਇਸ ਮਾਮਲੇ 'ਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। 11 ਮੈਂਬਰੀ ਕਮੇਟੀ ਨੇ ਕਾਫੀ ਚਰਚਾ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਇਸ ਫੈਸਲੇ 'ਚ ਰਾਜਪੂਤ ਸਮਾਜ ਦੇ ਹਰ ਘਰ ਨੂੰ ਇਕ ਰੁਪਇਆ ਜ਼ੁਰਮਾਨਾ ਅਦਾ ਕਰਨ ਦਾ ਫੈਸਲਾ ਕੀਤਾ ਗਿਆ। 
ਮੂਰਤੀ ਨੂੰ ਦੌਬਾਰਾ ਤੋਂ ਸਥਾਪਿਤ ਕਰਨ ਲਈ ਹਰ ਘਰ ਵਿਚੋਂ ਚੰਦਾ ਦੇ ਰੂਪ 'ਚ ਰਾਸ਼ੀ ਇਕੱਠੀ ਕਰਨ ਦਾ ਫੈਸਲਾ ਲਿਆ ਗਿਆ। 
ਨਰਿੰਦਰ ਕੌਸ਼ਿਕ ਨੇ ਦੱਸਿਆ ਕਿ ਪੰਚਾਇਤ ਦਾ ਇਹ ਫੈਸਲਾ ਕਿਸੇ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ ਹੈ। ਸਗੋਂ ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਪੰਚਾਇਤ ਦਾ ਫੈਸਲਾ ਭਵਿੱਖ ਲਈ ਇਕ ਸਬਕ ਬਣੇ ਅਤੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨ ਦੀ ਸੋਚੇ ਉਸਦੇ ਸਾਹਮਣੇ ਇਸ ਫੈਸਲੇ ਦਾ ਖਿਆਲ ਪਹਿਲਾਂ ਆਏ ਅਤੇ ਇਸ ਤਰ੍ਹਾਂ ਦਾ ਕੰਮ ਨਾ ਕਰੇ।


Related News