ਪਾਨ ਮਸਾਲਾ ਤੇ ਤੰਬਾਕੂ ਉਤਪਾਦਾਂ ''ਤੇ 225 ਕਰੋੜ GST ਚੋਰੀ ''ਚ ਉਦਯੋਗਪਤੀ ਗ੍ਰਿਫਤਾਰ

Tuesday, Jun 16, 2020 - 10:31 PM (IST)

ਇੰਦੌਰ (ਮੱਧਪ੍ਰਦੇਸ਼) (ਭਾਸ਼ਾ)- ਪਾਨ ਮਸਾਲਾ ਤੇ ਤੰਬਾਕੂ ਉਤਪਾਦਾਂ ਦੇ ਗੈਰ-ਕਾਨੂੰਨੀ ਨਿਰਮਾਣ, ਸਪਲਾਈ ਤੇ ਵਿਕਰੀ ਦੇ ਜਰੀਏ ਲੱਗਭਗ 225 ਕਰੋੜ ਰੁਪਏ ਦਾ ਮਾਲ ਤੇ ਸੇਵਾ ਕਰ (ਜੀ. ਐੱਸ. ਟੀ.) ਚੋਰੀ ਦੇ ਮਾਮਲੇ 'ਚ ਸ਼ਾਮਲ ਹੋਣ ਦੇ ਦੋਸ਼ ਵਿਚ ਇੰਦੌਰ ਦੇ ਇਕ ਉਦਯੋਗਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਸਮੇਤ 4 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 
'ਗੁੱਡਜ਼ ਐਂਡ ਸਰਵਿਸ ਟੈਕਸ ਇੰਟੈਲੀਡੈਂਸ' ਡਾਇਰੈਕਟੋਰੇਟ ਜਨਰਲ (ਡੀ. ਜੀ. ਜੀ. ਆਈ.) ਦੇ ਸੂਤਰਾਂ ਨੇ ਦੱਸਿਆ ਕਿ ਵੱਡੇ ਪੈਮਾਨੇ 'ਤੇ ਕਰ ਚੋਰੀ ਦੇ ਖੁਲਾਸੇ ਨਾਲ ਜੁੜੇ 'ਆਪਰੇਸ਼ਨ ਕਰਕ' ਦੇ ਤਹਿਤ ਸਥਾਨਕ ਉਦਯੋਗਪਤੀ ਕਿਸ਼ੋਰ ਵਾਧਵਾਨੀ ਨੂੰ ਸੋਮਵਾਰ ਨੂੰ ਮੁੰਬਈ ਦੇ ਇਕ ਹੋਟਲ ਤੋਂ ਗ੍ਰਿ੍ਰਫਤਾਰ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਮੁੰਬਈ ਦੀ ਇਕ ਅਦਾਲਤ ਨੇ ਵਾਧਵਾਨੀ ਨੂੰ ਟ੍ਰਾਂਜਿਟ ਹਿਰਾਸਤ 'ਚ ਇੰਦੌਰ ਭੇਜ ਕੇ ਇਕ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।


Gurdeep Singh

Content Editor

Related News