ਪਾਲਘਰ ਮੌਬ ਲਿਚਿੰਗ ਦੇ 101 ਦੋਸ਼ੀਆਂ ਦੀ ਮਹਾਰਾਸ਼ਟਰ ਸਰਕਾਰ ਨੇ ਜਾਰੀ ਕੀਤੀ ਲਿਸਟ

04/22/2020 2:36:27 PM

ਮੁੰਬਈ-ਪਾਲਘਰ ਮੌਬ ਲਿਚਿੰਗ 'ਤੇ ਸਿਆਸਤ ਜਾਰੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਪਾਲਘਰ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 101 ਦੋਸ਼ੀਆਂ ਦੀ ਲਿਸਟ ਜਾਰੀ ਕੀਤੀ ਹੈ। ਅਨਿਲ ਦੇਸ਼ਮੁੱਖ ਨੇ ਕਿਹਾ ਹੈ ਕਿ ਇਹ ਇਸ ਲਈ ਸਾਂਝੀ ਕੀਤੀ ਗਈ ਹੈ ਕਿਉਂਕਿ ਇਸ ਮੁੱਦੇ ਨੂੰ ਫਿਰਕੂ ਬਣਾਇਆ ਜਾ ਰਿਹਾ ਸੀ।  ਲਿਸਟ ਜਾਰੀ ਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦੱਸਿਆ ਸੀ ਕਿ ਸੀ.ਆਈ.ਡੀ. 'ਚ ਇਕ ਵਿਸ਼ੇਸ਼ ਆਈ.ਜੀ.ਪੱਧਰ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੁਲਸ ਨੇ ਅਪਰਾਧ ਦੇ 8 ਘੰਟਿਆਂ ਦੌਰਾਨ 101 ਲੋਕਾਂ ਨੂੰ ਗ੍ਰਿਫਤਾਰ ਕੀਤਾ। ਅਸੀਂ ਅੱਜ ਵੱਟਸਐਪ ਦੇ ਰਾਹੀਂ ਦੋਸ਼ੀਆਂ ਦੇ ਨਾਂ ਜਾਰੀ ਕਰ ਰਹੇ ਹਾਂ, ਉਸ ਲਿਸਟ 'ਚ ਕੋਈ ਮੁਸਲਮਾਨ ਨਹੀਂ ਹੈ। 

PunjabKesari

ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਸੀ ਕਿ ਮੌਬ ਲਿਚਿੰਗ ਦੇ ਵੀਡੀਓ 'ਚ ਇਕ ਆਵਾਜ਼ ਸੁਣਾਈ ਦਿੱਤੀ 'ਓਏ ਬੱਸ'। ਲੋਕਾਂ ਨੇ ਇਸ ਨੂੰ ਆਨਲਾਈਨ ਪ੍ਰਸਾਰਿਤ ਕੀਤਾ ਅਤੇ ਕੁਝ ਨੇ ਇਸ 'ਸ਼ੋਏਬ ਬੱਸ' ਕਿਹਾ। ਸਾਰੇ ਸੂਬੇ ਖਤਰਨਾਕ ਮਹਾਮਾਰੀ ਨਾਲ ਲੜ ਰਹੇ ਹਨ ਅਤੇ ਕੁਝ ਲੋਕਾਂ ਨੇ ਇਸ ਮਾਮਲੇ 'ਚ ਫਿਰਕੂ ਐਂਗਲ ਲਿਆਉਣ ਦੀ ਕੋਸ਼ਿਸ਼ ਕੀਤੀ। ਅਫਵਾਹਾਂ ਫੈਲਾਉਣ ਵਾਲੇ 'ਤੇ ਕਾਰਵਾਈ ਕੀਤੀ ਜਾਵੇਗੀ।

PunjabKesari

ਦੱਸਣਯੋਗ ਹੈ ਕਿ ਬੀਤੇ 16 ਅਪ੍ਰੈਲ ਦੀ ਰਾਤ ਨੂੰ ਜਦੋਂ 2 ਸਾਧੂ ਅਤੇ ਉਨ੍ਹਾਂ ਦਾ ਡਰਾਈਵਰ ਕਿਸੇ ਜਾਣਕਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਕਾਰ ਰਾਹੀਂ ਮੁੰਬਈ ਤੋਂ ਗੁਜਰਾਤ (ਸੂਰਤ) ਜਾ ਰਹੇ ਸੀ ਤਾਂ ਉਨ੍ਹਾਂ ਦੇ ਵਾਹਨ ਨੂੰ ਪਾਲਘਰ ਜ਼ਿਲੇ ਦੇ ਇਕ ਪਿੰਡ ਕੋਲ ਰੋਕ ਲਿਆ ਗਿਆ ਜਿੱਥੇ ਭੀੜ ਨੇ ਬੱਚਾ ਚੋਰੀ ਕਰਨ ਦੇ ਸ਼ੱਕ 'ਚ 3 ਨੂੰ ਵਾਹਨ ਤੋਂ ਬਾਹਰ ਕੱਢ ਕੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮਹਾਰਾਸ਼ਟਰ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਅਤੇ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਸੋਮਵਾਰ ਨੂੰ ਪਾਲਘਰ ਦੇ 2 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ।


Iqbalkaur

Content Editor

Related News