1.8 ਕਰੋੜ ਦਾ ਪਾਲਕ ਪਨੀਰ ! ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਪੂਰੀ ਰਕਮ ਅਦਾ

Thursday, Jan 15, 2026 - 01:47 PM (IST)

1.8 ਕਰੋੜ ਦਾ ਪਾਲਕ ਪਨੀਰ ! ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਪੂਰੀ ਰਕਮ ਅਦਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੇ ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਸਭ ਤੋਂ ਪਸੰਦੀਦਾ ਦੇਸ਼ ਹਨ, ਜਿੱਥੇ ਅਕਸਰ ਵਿਦਿਆਰਥੀ ਜਾ ਕੇ ਪੜ੍ਹਾਈ ਤੋਂ ਬਾਅਦ ਉੱਥੇ ਹੀ ਵਸਣ ਦੀ ਯੋਜਨਾ ਬਣਾਉਂਦੇ ਹਨ। ਇਸੇ ਦੌਰਾਨ ਅਮਰੀਕਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੋਲੋਰਾਡੋ ਬੋਲਡਰ ਵਿੱਚ ਪੜ੍ਹਦੇ ਦੋ ਭਾਰਤੀ ਪੀ.ਐੱਚ.ਡੀ. ਵਿਦਿਆਰਥੀਆਂ ਨਾਲ ਪਾਲਕ ਪਨੀਰ ਦੀ ਖੁਸ਼ਬੂ ਤੋਂ ਸ਼ੁਰੂ ਹੋਏ ਇੱਕ ਵਿਵਾਦ ਨੇ ਇੰਨਾ ਵੱਡਾ ਰੂਪ ਧਾਰ ਲਿਆ ਕਿ ਯੂਨੀਵਰਸਿਟੀ ਨੂੰ ਇਨ੍ਹਾਂ ਵਿਦਿਆਰਥੀਆਂ ਨਾਲ 2 ਲੱਖ ਡਾਲਰ (ਲਗਭਗ 1.8 ਕਰੋੜ ਰੁਪਏ) 'ਚ ਸਮਝੌਤਾ ਕਰਨਾ ਪਿਆ ਹੈ। 

ਇਹ ਸਾਰਾ ਮਾਮਲਾ 5 ਸਤੰਬਰ 2023 ਨੂੰ ਸ਼ੁਰੂ ਹੋਇਆ, ਜਦੋਂ ਆਦਿੱਤਿਆ ਪ੍ਰਕਾਸ਼ ਨਾਂ ਦਾ ਵਿਦਿਆਰਥੀ ਲੰਚ ਕਰਨ ਲਈ ਗਿਆ ਸੀ ਤੇ ਉਸ ਨੇ ਯੂਨੀਵਰਸਿਟੀ ਦੇ ਮਾਈਕ੍ਰੋਵੇਵ ਵਿੱਚ ਉੱਥੇ ਪਾਲਕ ਪਨੀਰ ਗਰਮ ਕਰਨ ਲਈ ਰੱਖਿਆ ਸੀ। ਪਾਲਕ ਪਨੀਰ ਦੇ ਮਸਾਲਿਆਂ ਦੀ ਮਹਿਕ ਕਾਰਨ ਉੱਥੇ ਮੌਜੂਦ ਇੱਕ ਸਟਾਫ਼ ਮੈਂਬਰ ਨੇ ਖਾਣੇ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਤੁਰੰਤ ਮਾਈਕ੍ਰੋਵੇਵ ਬੰਦ ਕਰਨ ਲਈ ਕਿਹਾ। ਆਦਿੱਤਿਆ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿਰਫ਼ ਖਾਣਾ ਹੈ ਅਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਇਹ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਜ਼ਿਆਦ ਭਖ਼ ਗਿਆ।

ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ

ਵਿਦਿਆਰਥੀ ਆਦਿੱਤਿਆ ਪ੍ਰਕਾਸ਼ ਅਤੇ ਉਸ ਦੀ ਸਾਥੀ ਉਰਮੀ ਭੱਟਾਚਾਰੀਆ ਨੇ ਅਦਾਲਤ ਵਿੱਚ ਦੋਸ਼ ਲਗਾਇਆ ਕਿ ਇਸ ਵਿਵਾਦ ਦੌਰਾਨ ਉਨ੍ਹਾਂ ਨਾਲ ਨਸਲੀ ਵਿਤਕਰਾ ਵੀ ਕੀਤਾ ਗਿਆ ਅਤੇ ਭਾਰਤੀ ਖਾਣੇ ਦੀ ਮਹਿਕ ਨੂੰ ਲੈ ਕੇ ਇੱਕ ਵਿਰੋਧੀ ਵਾਲਾ ਮਾਹੌਲ ਪੈਦਾ ਕੀਤਾ ਗਿਆ।

ਪੀੜਤ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਿਤਕਰੇ ਵਿਰੁੱਧ ਆਵਾਜ਼ ਉਠਾਈ, ਤਾਂ ਯੂਨੀਵਰਸਿਟੀ ਨੇ ਕਥਿਤ ਤੌਰ 'ਤੇ ਬਦਲਾਖੋਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਤੋਂ ਟੀਚਿੰਗ ਅਸਿਸਟੈਂਟ ਦੀ ਨੌਕਰੀ ਖੋਹ ਲਈ ਗਈ ਅਤੇ ਉਨ੍ਹਾਂ ਦੀਆਂ ਡਿਗਰੀਆਂ ਵੀ ਰੋਕ ਲਈਆਂ ਗਈਆਂ। ਇੱਥੋਂ ਤੱਕ ਕਿ ਉਨ੍ਹਾਂ 'ਤੇ 'ਦੰਗੇ ਭੜਕਾਉਣ' ਵਰਗੇ ਇਲਜ਼ਾਮ ਵੀ ਲਗਾਏ ਗਏ ਸਨ। 

ਆਖ਼ਿਰ ਸਤੰਬਰ 2025 ਵਿੱਚ ਹੋਏ ਇੱਕ ਸਮਝੌਤੇ ਦੇ ਤਹਿਤ ਯੂਨੀਵਰਸਿਟੀ ਨੇ ਦੋਵਾਂ ਨੂੰ 2 ਲੱਖ ਡਾਲਰ ਦਾ ਮੁਆਵਜ਼ਾ ਦਿੱਤਾ ਅਤੇ ਉਨ੍ਹਾਂ ਨੂੰ ਮਾਸਟਰਜ਼ ਡਿਗਰੀਆਂ ਪ੍ਰਦਾਨ ਕੀਤੀਆਂ। ਪਰ ਨਾਲ ਹੀ ਭਵਿੱਖ ਵਿੱਚ ਉਨ੍ਹਾਂ ਦੇ ਯੂਨੀਵਰਸਿਟੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਰੱਖਣ, ਜਿਵੇਂ ਪੜ੍ਹਾਈ ਕਰਨ ਜਾਂ ਨੌਕਰੀ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਦੋਵੇਂ ਵਿਦਿਆਰਥੀ ਆਪਣੀ ਪੜ੍ਹਾਈ ਛੱਡ ਕੇ ਵਾਪਸ ਭਾਰਤ ਪਰਤ ਆਏ ਹਨ।

ਇਹ ਵੀ ਪੜ੍ਹੋ- 'ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News