ਪਾਕਿਸਤਾਨੀਆਂ ਨੇ ਪੁਲਸ ਸੁਰੱਖਿਆ ''ਚ ਮੇਰੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ : ਕੇਜਰੀਵਾਲ
Thursday, Mar 14, 2024 - 06:42 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਤੰਜ਼ ਕੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ, ਜਦੋਂਕਿ ਪਾਕਿਸਤਾਨੀਆਂ ਨੂੰ ਪੁਲਸ ਸੁਰੱਖਿਆ ਅਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ,"ਪਾਕਿਸਤਾਨੀਆਂ ਨੂੰ ਪੂਰੀ ਪੁਲਸ ਸੁਰੱਖਿਆ ਅਤੇ ਸਨਮਾਨ ਨਾਲ ਮੇਰੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ ਅਤੇ ਇਸ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਵੀ ਇਜਾਜ਼ਤ ਨਹੀਂ ਹੈ? ਭਾਰਤੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ, ਲਾਠੀਆਂ, ਰਾਡਾਂ ਅਤੇ ਗੋਲੀਆਂ? ਅਤੇ ਪਾਕਿਸਤਾਨੀਆਂ ਨੂੰ ਇੰਨਾ ਸਨਮਾਨ?''
ਉਨ੍ਹਾਂ ਕਿਹਾ,''ਅੱਜ ਕੁਝ ਪਾਕਿਸਤਾਨੀਆਂ ਨੇ ਮੇਰੇ ਘਰ ਦੇ ਸਾਹਮਣੇ ਪ੍ਰਦਰਸ਼ਨ ਅਤੇ ਹੰਗਾਮਾ ਕੀਤਾ। ਦਿੱਲੀ ਪੁਲਸ ਨੇ ਉਸ ਨੂੰ ਪੂਰਾ ਸਨਮਾਨ ਅਤੇ ਸੁਰੱਖਿਆ ਦਿੱਤੀ। ਭਾਜਪਾ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਇਨ੍ਹਾਂ ਦੀ ਇੰਨੀ ਹਿੰਮਤ ਹੋ ਗਈ ਹੈ ਕਿ ਉਹ ਦਿੱਲੀ ਦੇ ਲੋਕਾਂ ਵੱਲੋਂ ਭਾਰੀ ਬਹੁਮਤ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਸਾਡੇ ਦੇਸ਼ ਵਿਚ ਦਾਖ਼ਲ ਹੋ ਕੇ ਮੁਆਫ਼ੀ ਮੰਗਣ ਲਈ ਕਹਿ ਰਹੇ ਹਨ? ਅਤੇ ਭਾਜਪਾ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ? ਮੇਰੇ ਨਾਲ ਨਫ਼ਰਤ ਕਰਦੇ-ਕਰਦੇ ਭਾਜਪਾ ਪਾਕਿਸਤਾਨੀਆਂ ਦੇ ਨਾਲ ਖੜ੍ਹੀ ਹੋ ਗਈ, ਭਾਰਤ ਨਾਲ ਧੋਖਾ ਕਰਨ ਲੱਗੀ? ਇਸ CAA ਤੋਂ ਬਾਅਦ, ਇਹ ਪਾਕਿਸਤਾਨੀ ਸਾਰੇ ਦੇਸ਼ ਵਿਚ ਫੈਲ ਜਾਣਗੇ ਅਤੇ ਸਾਡੇ ਹੀ ਦੇਸ਼ ਦੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਅਤੇ ਹੰਗਾਮਾ ਕਰਨਗੇ। ਭਾਜਪਾ ਉਨ੍ਹਾਂ ਨੂੰ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦੀ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਨੇ ਅੱਜ ਇੱਥੇ ਕੇਜਰੀਵਾਲ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਹ ਸ਼ਰਨਾਰਥੀ ਕੇਜਰੀਵਾਲ ਦੇ ਕੱਲ੍ਹ ਦੇ ਉਸ ਬਿਆਨ ਤੋਂ ਨਾਰਾਜ਼ ਹਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਸ਼ਰਨਾਰਥੀ ਭਾਰਤ ਆਉਂਦੇ ਹਨ ਤਾਂ ਅਮਨ-ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8