ਪਾਕਿਸਤਾਨੀ ਫ਼ੌਜੀਆਂ ਨੇ ਜੰਮੂ ''ਚ ਕੌਮਾਂਤਰੀ ਸਰਹੱਦ ''ਤੇ ਜੰਗਬੰਦੀ ਸਮਝੌਤੇ ਦੀ ਕੀਤੀ ਉਲੰਘਣਾ
Tuesday, Sep 06, 2022 - 01:34 PM (IST)
ਜੰਮੂ (ਭਾਸ਼ਾ)- ਪਾਕਿਸਤਾਨੀ ਫ਼ੌਜੀਆਂ ਨੇ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ 'ਤੇ ਬਿਨਾਂ ਉਕਸਾਵੇ ਦੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ 'ਤੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਅਰਿਨਾ ਸੈਕਟਰ 'ਚ ਹੋਈ ਗੋਲੀਬਾਰੀ ਦਾ ਬੀ.ਐੱਸ.ਐੱਫ. ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਬੀ.ਐੱਸ.ਐੱਫ. ਦੇ ਸਬ ਇੰਸਪੈਕਟਰ ਜਨਰਲ ਐਸ.ਪੀ.ਐਸ. ਸੰਧੂ ਨੇ ਕਿਹਾ,"ਅੱਜ ਸਵੇਰੇ ਪਾਕਿਸਤਾਨੀ ਫ਼ੌਜੀਆਂ ਵਲੋਂ ਬੀ.ਐੱਸ.ਐੱਫ. ਦੇ ਗਸ਼ਤੀ ਦਲ 'ਤੇ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ ਗਈ, ਜਿਸ ਦਾ ਜੰਮੂ ਦੇ ਸਰਗਰਮ ਬੀ.ਐੱਸ.ਐੱਫ. ਕਰਮੀਆਂ ਨੇ ਮੂੰਹ ਤੋੜ ਜਵਾਬ ਦਿੱਤਾ।''
ਬੀ.ਐੱਸ.ਐੱਫ. ਦੇ ਜੰਮੂ ਦੇ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ 'ਚ ਭਾਰਤ ਵਲੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਭਾਰਤ ਅਤੇ ਪਾਕਿਸਤਾਨ ਫਰਵਰੀ 2020 'ਚ ਜੰਮੂ ਕਸ਼ਮੀਰ 'ਚ ਸਰਹੱਦਾਂ ਲਈ ਨਵੇਂ ਸਿਰੇ ਤੋਂ ਇਕ ਜੰਗਬੰਦੀ ਸਮਝੌਤੇ 'ਤੇ ਸਹਿਮਤ ਹੋਏ ਸਨ। ਸਮਝੌਤੇ ਦੇ ਅਧੀਨ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ 'ਤੇ ਸਥਾਨਕ ਵਾਸੀਆਂ ਨੇ ਖੇਤੀ ਮੁੜ ਤੋਂ ਸ਼ੁਰੂ ਕੀਤੀ ਸੀ।