ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭੇਜੀ 5 ਕਿਲੋ ਹੈਰੋਇਨ

Tuesday, Feb 06, 2024 - 11:14 AM (IST)

ਸ੍ਰੀਗੰਗਾਨਗਰ/ਅਨੂਪਗੜ੍ਹ- ਸਮੇਜਾ ਕੋਠੀ ਥਾਣਾ ਖੇਤਰ ਦੇ ਚੱਕ 44-ਪੀ. ਐੱਸ ਦੇ ਰੋਹੀ ਵਿਖੇ ਸੋਮਵਾਰ ਸਵੇਰੇ ਖੇਤਾਂ ’ਚੋਂ 2 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚ 6 ਪੈਕੇਟਜ਼ ’ਚ 5 ਕਿਲੋ ਹੈਰੋਇਨ ਭਰੀ ਹੋਈ ਸੀ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 25 ਕਰੋੜ ਰੁਪਏ ਹੈ। ਇਹ ਹੈਰੋਇਨ ਬੀਤੀ ਦੇਰ ਰਾਤ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟੀ ਗਈ।
ਸੀ. ਆਈ. ਡੀ. (ਜ਼ੋਨ) ਦੇ ਏ. ਐੱਸ. ਆਈ ਬਲਵਿੰਦਰ ਸਿੰਘ ਦੀ ਸੂਚਨਾ ’ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ। ਸੂਤਰਾਂ ਮੁਤਾਬਕ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਇਲਾਕੇ ’ਚ ਸ਼ੱਕੀ ਡਰੋਨ ਗਤੀਵਿਧੀ ਦੇਖੀ ਗਈ ਹੈ। ਅੱਜ ਸਵੇਰੇ ਚੱਕ 44-ਐੱਚ ਦੇ ਰੋਹੀ ਵਿਚ ਲਕਸ਼ਮਣ ਸਿੰਘ ਦੇ ਖੇਤ ਵਿਚੋਂ 2 ਬੋਰੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 3-3 ਪੈਕੇਟ ਰੱਖੇ ਹੋਏ ਸਨ।
ਸੀ. ਆਈ. ਡੀ. ਵਧੀਕ ਪੁਲਸ ਸੁਪਰਡੈਂਟ (ਜ਼ੋਨ) ਦੀਕਸ਼ਾ ਕਾਮਰਾ ਅਤੇ ਡੀ. ਐੱਸ. ਪੀ. ਰਾਹੁਲ ਯਾਦਵ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਅਨੂਪਗੜ੍ਹ ਜ਼ਿਲਾ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਥਾਣਾ ਸਮੀਜਾ ਕੋਠੀ ਵਿਚ ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


Aarti dhillon

Content Editor

Related News