ਪਾਕਿਸਤਾਨੀ ਸਿਰਾਜ ਖਾਨ ਨੂੰ 23 ਸਾਲ ਬਾਅਦ ਮੁੰਬਈ ਤੋਂ ਦੇਸ਼ ਨਿਕਾਲਾ

03/18/2018 10:44:57 AM

ਮੁੰਬਈ— ਪਾਕਿਸਤਾਨੀ ਨਾਗਰਿਕ ਸਿਰਾਜ ਖਾਨ ਜਿਸ ਨੂੰ 23 ਸਾਲ ਬਾਅਦ ਕੋਰਟ ਦੇ ਆਦੇਸ਼ 'ਤੇ ਮੁੰਬਈ ਤੋਂ ਵਾਪਸ ਉਸ ਦੇ ਦੇਸ਼ ਭੇਜ ਦਿੱਤਾ ਗਿਆ ਹੈ, ਉਸ ਦੀ ਪਤਨੀ ਸਾਜਿਦਾ ਖਾਨ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸਿਰਾਜ ਜੋ ਕਿ ਕਰੀਬ 10 ਸਾਲ ਦੀ ਉਮਰ ਤੋਂ ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ਨੂੰ ਬੀਤੀ 10 ਮਾਰਚ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਸਾਜਿਦਾ ਖਾਨ ਜਿਸ ਨੇ 2005 'ਚ ਮੁੰਬਈ 'ਚ ਸਿਰਾਜ ਨਾਲ ਵਿਆਹ ਕੀਤਾ ਸੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਉਸ ਦੇ ਪਤੀ ਨੂੰ ਭਾਰਤੀ ਨਾਗਰਿਕਤਾ ਦੇਣ ਜਾਂ ਫਿਰ ਪਰਿਵਾਰ ਨੂੰ ਵੀ ਪਾਕਿਸਤਾਨ ਜਾਣ ਦੇਣ। ਸਾਜਿਦਾ ਦੇ ਤਿੰਨ ਬੱਚੇ ਸਨ। ਉਨ੍ਹਾਂ ਨੇ ਕਿਹਾ,''ਸਿਰਾਜ 10 ਸਾਲ ਦੀ ਉਮਰ 'ਚ ਭਾਰਤ ਆਇਆ ਸੀ। ਅਸੀਂ 2005 'ਚ ਵਿਆਹ ਕੀਤਾ ਅਤੇ ਉਦੋਂ ਤੋਂ ਨਾਲ ਰਹਿੰਦੇ ਹਨ। ਉਸ ਨੂੰ 10 ਮਾਰਚ ਨੂੰ ਵਾਪਸ ਭੇਜ ਦਿੱਤਾ ਗਿਆ। ਅਸੀਂ ਉਨ੍ਹਾਂ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਜਾਂ ਤਾਂ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇ ਜਾਂ ਫਿਰ ਸਾਨੂੰ ਉਨ੍ਹਾਂ ਕੋਲ ਜਾਣ ਦੀ ਇਜਾਜ਼ਤ ਮਿਲੇ। ਅਸੀਂ ਇਸ ਕੇਸ ਨੂੰ ਲੈ ਕੇ ਲੜ ਰਹੇ ਹਾਂ।'' ਅਦਾਲਤ ਦੇ ਆਦੇਸ਼ ਤੋਂ ਬਾਅਦ ਸਿਰਾਜ ਜੋ ਕਿ ਭਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ, ਪੁਲਸ ਦੀ ਇਕ ਟੀਮ ਉਸ ਨੂੰ ਲੈ ਕੇ ਪੰਜਾਬ ਦੇ ਅੰਮ੍ਰਿਤਸਰ 'ਚ ਅਟਾਰੀ ਬਾਰਡਰ ਲੈ ਗਈ, ਜਿੱਥੋਂ ਕੁਝ ਰਸਮਾਂ ਨੂੰ ਪੂਰਾ ਕਰਨ ਤੋਂ ਬਾਅਦ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ।

ਉੱਥੇ ਹੀ ਦੂਜੇ ਪਾਸੇ ਰਾਜ ਦੇ ਅੱਤਵਾਦ ਰੋਧੀ ਸਕਵਾਇਡ (ਏ.ਟੀ.ਐੱਸ.) ਨੇ ਅੱਤਵਾਦੀ ਸਮੂਹ ਇਨਸਾਰੂਲਾਹ ਬੰਗਲਾ ਟੀਮ (ਏ.ਬੀ.ਟੀ.) ਦੇ ਸ਼ੱਕੀ ਅੱਤਵਾਦੀਆਂ ਨੂੰ ਕਥਿਤ ਤੌਰ 'ਤੇ ਸ਼ਰਨ ਦੇਣ ਦੇ ਦੋਸ਼ 'ਚ ਪੁਣੇ ਤੋਂ ਬੰਗਲਾਦੇਸ਼ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਅਨਸਾਰੂਲਾਹ ਬੰਗਲਾ ਟੀਮ (ਏ.ਬੀ.ਟੀ.) ਬੰਗਲਾਦੇਸ਼ ਦਾ ਚਰਮਪੰਥੀ ਇਸਲਾਮੀ ਸੰਗਠਨ ਹੈ। ਅਧਿਕਾਰੀ ਨੇ ਦੱਸਿਆ ਕਿ ਖੁਦ ਭਾਰਤ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਗ੍ਰਿਫਤਾਰ ਦੋਸ਼ੀਆਂ ਨੇ ਏ.ਬੀ.ਟੀ. ਦੇ ਮੈਂਬਰਾਂ ਨੂੰ ਸ਼ਰਨ ਦਿੱਤੀ। ਮਹਾਰਾਸ਼ਟਰ ਅੱਤਵਾਦ ਰੋਧੀ ਸਕਵਾਇਡ (ਏ.ਟੀ.ਐੱਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਤਿੰਨੋਂ ਬੰਗਲਾਦੇਸ਼ੀ ਨਾਗਰਿਕ ਕਿਸੇ ਯਾਤਰਾ ਦਸਤਾਵੇਜ਼ ਦੇ ਬਿਨਾਂ ਪਿਛਲੇ 5 ਸਾਲਾਂ ਤੋਂ ਇੱਥੇ ਵਾਨਾਵਾੜੀ ਅਤੇ ਆਕੁਰਡੀ ਇਲਾਕੇ 'ਚ ਰਹਿ ਰਹੇ ਸਨ।'' ਉਨ੍ਹਾਂ ਨੇ ਦੱਸਿਆ ਕਿ ਏ.ਬੀ.ਟੀ. ਬੰਗਲਾਦੇਸ਼ 'ਚ ਅਲ-ਕਾਇਦਾ ਤੋਂ ਪ੍ਰੇਰਿਤ ਇਸਲਾਮਿਕ ਚਰਮਪੰਥੀ ਸਮੂਹ ਹੈ। ਉਨ੍ਹਾਂ ਨੇ ਦੱਸਿਆ,''ਤਿੰਨਾਂ ਦੋਸ਼ੀਆਂ ਦੀ ਉਮਰ 25 ਤੋਂ 31 ਸਾਲ ਦਰਮਿਆਨ ਹੈ ਅਤੇ ਉਹ ਬੰਗਲਾਦੇਸ਼ ਦੇ ਖੁੱਲਨਾ ਜਾਂ ਸ਼ਰੀਅਤਪੁਰ ਦੇ ਰਹਿਣ ਵਾਲੇ ਹਨ।'' ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਪੁਣੇ ਪ੍ਰਵਾਸ ਦੌਰਾਨ ਉਨ੍ਹਾਂ ਨੇ ਏ.ਬੀ.ਟੀ. ਨੂੰ ਸ਼ਰਨ ਅਤੇ ਹੋਰ ਮਦਦ ਮੁਹੱਈਆ ਕਰਵਾਈ ਸੀ।


Related News