BSF ਨੇ ਗੁਜਰਾਤ ''ਚ ਸਰਹੱਦ ਪਾਰ ਕਰਨ ਦ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਨਾਗਰਿਕ ਫੜਿਆ
Tuesday, Dec 27, 2022 - 05:56 PM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਨਾਦਾਬੇਟ ਸਰਹੱਦ ਰਾਹੀਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ ਹੈ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਗੁਜਰਾਤ : ਧੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦਾ ਵਿਰੋਧ ਕਰਨ ’ਤੇ BSF ਜਵਾਨ ਦਾ ਕਤਲ
ਬੀ.ਐੱਸ.ਐੱਫ. ਗੁਜਰਾਤ ਫਰੰਟੀਅਰ ਵਲੋਂ ਜਾਰੀ ਬਿਆਨ ਅਨੁਸਾਰ ਸੋਮਵਾਰ ਨੂੰ ਫੜਿਆ ਗਿਆ ਘੁਸਪੈਠੀਆ ਪਾਕਿਸਤਾਨ ਦੇ ਨਗਰਪਾਰਕਰ ਤਹਿਸੀਲ ਦੇ ਪਿੰਡ ਪੁਨਵਾ ਪਿੰਡ ਦਾ ਵਾਸੀ ਹੈ। ਬਿਆਨ 'ਚ ਕਿਹਾ ਗਿਆ,''ਸਰਗਰਮ ਬੀ.ਐੱਸ.ਐੱਫ. ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੁੰਦੇ ਹੋਏ ਦੇਖਿਆ।'' ਫ਼ੋਰਸ ਨੇ ਦੱਸਿਆ ਕਿ ਉਸ ਨੂੰ ਬਨਾਸਕਾਂਠਾ ਜ਼ਿਲ੍ਹੇ ਦੀ ਸਰਹੱਦ 'ਤੇ ਸੁਰੱਖਿਆ ਕੰਧ ਪਾਰ ਕਰਦੇ ਹੋਏ ਫੜਿਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ