ਜੰਮੂ ਕਸ਼ਮੀਰ ''ਚ LOC ''ਤੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

Saturday, May 20, 2023 - 01:30 PM (IST)

ਜੰਮੂ ਕਸ਼ਮੀਰ ''ਚ LOC ''ਤੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਸ਼ਨੀਵਾਰ ਨੂੰ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘੁਸਪੈਠੀਆ ਜਦੋਂ ਸਰਹੱਦ ਪਾਰ ਤੋਂ ਭਾਰਤ 'ਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਮੇਢਰ ਸਬ ਡਿਵੀਜ਼ਨ ਦੇ ਬਾਲਾਕੋਟ ਸੈਕਟਰ 'ਚ ਤਾਇਨਾਤ ਜਵਾਨਾਂ ਨੇ ਉਸ ਨੂੰ ਕਈ ਵਾਰ ਸਾਵਧਾਨ ਕਰਦੇ ਹੋਏ ਰੁਕਣ ਲਈ ਕਿਹਾ।

ਅਧਿਕਾਰੀਆਂ ਅਨੁਸਾਰ ਹਾਲਾਂਕਿ ਘੁਸਪੈਠੀਆ ਨਹੀਂ ਮੰਨਿਆ ਅਤੇ ਵਾਪਸ ਦੌੜਨ ਦੀ ਕੋਸ਼ਿਸ਼ ਕਰਨ ਲੱਗਾ, ਉਦੋਂ ਜਵਾਨਾਂ ਨੇ ਉਸ 'ਤੇ ਗੋਲੀ ਚੱਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਸੰਬੰਧ 'ਚ ਪੂਰੇ ਵੇਰਵੇ ਦਾ ਇੰਤਜ਼ਾਰ ਹੈ।


author

DIsha

Content Editor

Related News