ਜੰਮੂ-ਕਸ਼ਮੀਰ ''ਚ LoC ਨੇੜੇ ਵੇਖਿਆ ਗਿਆ ਪਾਕਿਸਤਾਨੀ ਡਰੋਨ, ਫ਼ੌਜ ਨੇ ਕੀਤੀ ਗੋਲੀਬਾਰੀ

Tuesday, Oct 22, 2024 - 02:44 PM (IST)

ਜੰਮੂ- ਚੌਕਸ ਭਾਰਤੀ ਫ਼ੌਜੀਆਂ ਨੇ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (LoC) ਨੇੜੇ ਪਾਕਿਸਤਾਨੀ ਡਰੋਨ ਨੂੰ ਵੇਖ ਕੇ ਕੁਝ ਰਾਊਂਡ ਗੋਲੀਬਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਆ ਰਹੇ ਡਰੋਨ ਨੂੰ LoC ਦੇ ਨੇੜੇ ਵੇਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਡਰੋਨ ਨੂੰ ਮਾਰ ਡਿਗਾਉਣ ਲਈ ਕੁਝ ਰਾਊਂਡ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਡਰੋਨ ਤੋਂ ਕੁਝ ਡਿਗਾਏ ਜਾਣ ਦਾ ਸ਼ੱਕ ਹੋਣ 'ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।


Tanu

Content Editor

Related News