ਪਾਕਿਸਤਾਨੀ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਕੰਟਰੋਲ ਰੇਖਾ ''ਤੇ ਕੀਤੀ ਗੋਲੀਬਾਰੀ

05/07/2020 2:38:19 PM

ਜੰਮੂ- ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਦੀਆਂ ਮੋਹਰੀ ਚੌਕੀਆਂ ਅਤੇ ਪਿੰਡਾਂ 'ਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ। ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਲਗਾਤਾਰ 6ਵੇਂ ਦਿਨ ਪਾਕਿਸਤਾਨੀ ਫੌਜੀਆਂ ਨੇ ਗੋਲੀਬਾਰੀ ਕਰ ਕੇ ਅਤੇ ਮੋਰਟਾਰ ਦੇ ਗੋਲੇ ਦਾਗ਼ ਕੇ ਜੰਗਬੰਦੀ ਦੀ ਉਲੰਘਣਾ ਕੀਤੀ।

ਉਨਾਂ ਨੇ ਕਿਹਾ,''ਅੱਜ ਯਾਨੀ ਵੀਰਵਾਰ ਸਵੇਰੇ 11 ਵਜੇ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਦੇ ਕਸਬਾ, ਸ਼ਾਨਪੁਰ ਅਤੇ ਕਿਰਨੀ ਸੈਕਟਰ 'ਚ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ।'' ਉਨਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਇਸ ਦਾ ਜਵਾਬ ਦਿੱਤਾ।


DIsha

Content Editor

Related News