ਮੀਰਵਾਇਜ਼ ਉਮਰ ਫਾਰੂਖ ਦੇ ਬਾਪ ਦੀ ਹੱਤਿਆ ਦੇ ਪਿੱਛੇ ਪਾਕਿਸਤਾਨ ਦਾ ਹੱਥ : ਪੀ. ਓ. ਕੇ. ਨੇਤਾ
Saturday, Nov 25, 2017 - 04:55 PM (IST)
ਸ਼੍ਰੀਨਗਰ— ਪੀ. ਓ. ਕੇ. ਤੋਂ ਇਸ ਵਾਰ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁਜ਼ੱਫਰਨਗਰ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਨੇਤਾ ਤਾਰਿਕ ਗਿਲਾਨੀ ਨੇ ਕਿਹਾ ਹੈ ਕਿ ਸੱਜਾਦ ਲੋਨ ਅਤੇ ਮੀਰਵਾਇਜ਼ ਉਮਰ ਫਾਰੂਖ ਦੇ ਬਾਪ ਦੀ ਹੱਤਿਆ ਦੇ ਪਿਛੇ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਿਬਰੇਸ਼ਨ ਫਰੰਟ ਦੇ 650 ਲੋਕਾਂ ਦੀ ਹੱਤਿਆ ਦੇ ਪਿਛੇ ਜਿਹਾਦੀ ਸਨ। ਪਾਕਿਸਤਾਨ ਨੇ ਤਥਾਕਥਿਤ ਆਜ਼ਾਦੀ ਦੇ ਨੇਤਾਵਾਂ ਦੀਆਂ ਲਾਸ਼ਾਂ 'ਤੇ ਪਾਕਿਸਤਾਨੀ ਝੰਡਾ ਪਾਉਣ ਲਈ ਤੀਹ ਹਜ਼ਾਰ ਰੁਪਏ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਮੀਰਵਾਇਜ਼ ਉਮਰ ਫਾਰੂਖ ਅਤੇ ਸੱਜਾਦ ਲੋਨ ਦੇ ਪਿਤਾ ਦੀ ਹੱਤਿਆ ਨੂੰ ਲੈ ਕੇ ਕਸ਼ਮੀਰ 'ਚ ਅੱਜ ਵੀ ਰਾਜਨੀਤੀ ਹੁੰਦੀ ਹੈ। ਉਨ੍ਹਾਂ ਦੀ ਹੱਤਿਆ ਨੂੰ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਗੱਲ ਦਾ ਦੋਸ਼ ਭਾਰਤ ਦੇ ਲੱਗਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਮਰਵਾ ਦਿੱਤਾ ਸੀ।
