ਪਾਕਿ ਨੇ ਪੁੰਛ ’ਚ ਕੀਤੀ ਜੰਗਬੰਦੀ ਦੀ ਉਲੰਘਣਾ

09/29/2019 12:21:55 AM

ਜੰਮੂ – ਪਾਕਿਸਤਾਨੀ ਫੌਜ ਨੇ ਸ਼ਨੀਵਾਰ ਦੇਰ ਰਾਤ ਜੰਗਬੰਦੀ ਦੀ ਦੁਬਾਰਾ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਵਿਚ ਕੰਟਰੋਲ ਲਾਈਨ ਨਾਲ ਲੱਗਦੇ ਸ਼ਾਹਪੁਰ ਅਤੇ ਕੇਰਨੀ ਸੈਕਟਰ ਵਿਚ ਗੋਲਾਬਾਰੀ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਉਕਤ ਇਲਾਕਿਆਂ ’ਚ ਗੋਲੀਬਾਰੀ ਕੀਤੀ ਅਤੇ ਮੋਰਟਾਰ ਨਾਲ ਗੋਲੇ ਦਾਗੇ।ਇਸ ਦਾ ਭਾਰਤੀ ਜਵਾਨਾਂ ਨੇ ਵੀ ਮੂੰਹ ਤੋੜ ਜਵਾਬ ਦਿੱਤਾ।ਇਸ ਗੋਲਾਬਾਰੀ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।


Inder Prajapati

Content Editor

Related News