ਧਾਰਾ 370 ਹਟਾਏ ਜਾਣ ਤੋਂ ਬਾਅਦ ਬੌਖਲਾਏ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ
Wednesday, Aug 07, 2019 - 11:42 PM (IST)

ਜੰਮੂ— ਧਾਰਾ 370 ਹਟਾਏ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜਾਣਕਾਰੀ ਮੁਤਾਬਕ ਰਾਜੌਰੀ ਦੇ ਸੁੰਦਰਬਨੀ 'ਚ ਪਾਕਿਸਤਨ ਨੇ ਗੋਲੀਬਾਰੀ ਤੇ ਮੋਰਟਾਰ ਦਾਗੇ। ਉਥੇ ਹੀ ਭਾਰਤੀ ਫੌਜ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਖਬਰ ਤੋਂ ਬੌਖਲਾਏ ਪਾਕਿਸਤਾਨ ਨੂੰ ਹੁਣ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ। ਇਕ ਪਾਸੇ ਪਾਕਿਸਤਾਨੀ ਪੀ.ਐੱਮ. ਇਮਰਾਨ ਖਾਨ ਬਾਕੀ ਦੇਸ਼ਾਂ ਤੋਂ ਸਮਰਥਨ ਦੀ ਮੰਗ ਕਰਦੇ ਹੋਏ ਵਿਲਾਪ ਕਰ ਰਹੇ ਹਨ ਤਾਂ ਉਥੇ ਹੀ ਹੁਣ ਇਮਰਾਨ ਖਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਭਾਰਤ ਨੂੰ ਜੰਗ ਦੀ ਧਮਕੀ ਦੇ ਰਹੇ ਹਨ।