ਘੱਟਗਿਣਤੀ ਭਾਈਚਾਰੇ ’ਤੇ ਅੱਤਿਆਚਾਰ ਬੰਦ ਕਰੇ ਪਾਕਿਸਤਾਨ : ਮੌਲਾਨਾ ਸ਼ਹਾਬੂਦੀਨ ਰਜ਼ਵੀ

Tuesday, Aug 23, 2022 - 11:46 PM (IST)

ਘੱਟਗਿਣਤੀ ਭਾਈਚਾਰੇ ’ਤੇ ਅੱਤਿਆਚਾਰ ਬੰਦ ਕਰੇ ਪਾਕਿਸਤਾਨ : ਮੌਲਾਨਾ ਸ਼ਹਾਬੂਦੀਨ ਰਜ਼ਵੀ

ਬਰੇਲੀ (ਬਿਊਰੋ) : ਪਾਕਿਸਤਾਨ ’ਚ ਘੱਟਗਿਣਤੀਆਂ ’ਤੇ ਜ਼ੁਲਮ ਤੇ ਜ਼ਿਆਦਤੀ ਕਰਨ, ਖੈਬਰ ਪਖਤੂਨ ਸੂਬੇ ’ਚ ਇਕ ਸਿੱਖ ਲੜਕੀ ਨਾਲ ਜ਼ਬਰਦਸਤੀ ਵਿਆਹ ਤੇ ਰਹੀਮ ਯਾਰ ਖ਼ਾਨ (ਪਾਕਿਸਤਾਨ) ਦੇ ਮੰਦਰਾਂ ’ਚ ਭੰਨ-ਤੋੜ ਕਰਨ ਦੀਆਂ ਖ਼ਬਰਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦਰਗਾਹ ਆਲਾ ਹਜ਼ਰਤ ਨਾਲ ਜੁੜੇ ਸੰਗਠਨ ਤਨਜੀਮ ਉਲੇਮਾ-ਏ-ਇਸਲਾਮ ਦੇ ਰਾਸ਼ਟਰੀ ਜਨਰਲ ਸਕੱਤਰ ਮੌਲਾਨਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਕਿਹਾ ਕਿ ਕਿਸੇ ਨੂੰ ਜ਼ਬਰਦਸਤੀ ਜਾਂ ਕੋਈ ਲਾਲਚ ਦੇ ਕੇ ਮੁਸਲਮਾਨ ਨਹੀਂ ਬਣਾਇਆ ਜਾਣਾ ਚਾਹੀਦਾ ਕਿਉਂਕਿ ਇਸਲਾਮ ਦਾ ਸਿਧਾਂਤ ਹੈ ਕਿ ਸਿਰਫ ਜ਼ੁਬਾਨ ਤੋਂ ਤਸਦੀਕ ਨਹੀਂ, ਸਗੋਂ ਦਿਲ ਤੋਂ ਵੀ ਕਬੂਲ ਤੇ ਇਕਰਾਰ ਕੀਤਾ ਜਾਵੇ ਜਦਕਿ ਜ਼ਬਰਦਸਤੀ ਜਾਂ ਲਾਲਚ ਨਾਲ, ਕੋਈ ਹਾਂ ਤਾਂ ਕਰ ਸਕਦਾ ਹੈ ਪਰ ਦਿਲ ਤੋਂ ਨਹੀਂ। ਇਸ ਲਈ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਬਣਾਉਣਾ ਚਾਹੀਦਾ।

ਮੌਲਾਨਾ ਨੇ ਕਿਹਾ ਕਿ ਪਾਕਿਸਤਾਨ ’ਚ ਕੁਝ ਨਾਮ-ਨਿਹਾਦ ਅਖੌਤੀ ਮੁਸਲਿਮ ਤੰਜ਼ੀ ’ਚ ਅਜਿਹੀਆਂ ਹਰਕਤਾਂ ਕਰਦੇ ਹਨ, ਜੋ ਇਸਲਾਮਿਕ ਸਿਧਾਂਤਾਂ ਦੇ ਵਿਰੁੱਧ ਹੈ ਕਿਉਂਕਿ ਇਸਲਾਮ ਸਿਰਫ ਮੂੰਹੋਂ ਬੋਲ ਕੇ ਨਹੀਂ ਸਗੋਂ ਦਿਲੋਂ ਕਬੂਲਣ ਨਾਲ ਮਿਲਦਾ ਹੈ, ਇਸ ਲਈ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਬਣਾਇਆ ਜਾ ਸਕਦਾ। ਇਸ ਤਰ੍ਹਾਂ ਦੀਆਂ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਇਸਲਾਮ ਦੇ ਵਿਰੁੱਧ ਕਰਾਰ ਦਿੰਦਿਆਂ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਨਿੰਦਾ ਕੀਤੀ ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਇਸਲਾਮ ਵਿਰੋਧੀ ਸੰਦੇਸ਼ ਜਾਂਦਾ ਹੈ, ਜਦਕਿ ਇਸ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


author

Manoj

Content Editor

Related News