SCO ਬੈਠਕ ''ਚ ਸ਼ਾਮਲ ਨਹੀਂ ਹੋਏ ਪਰ ਡਿਨਰ ਲਈ ਜ਼ਰੂਰ ਪਹੁੰਚੇ ਪਾਕਿ ਅਧਿਕਾਰੀ
Friday, Sep 13, 2019 - 08:12 PM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਯੋਜਿਤ ਦੋ ਦਿਨਾਂ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਮਿਲਟਰੀ ਮੈਡੀਸਨ ਸੰਮੇਲਨ 'ਚ ਪਾਕਿਸਤਾਨ ਪਹਿਲੇ ਦਿਨ ਸ਼ਾਮਲ ਨਹੀਂ ਹੋਇਆ। ਹਾਲਾਂਕਿ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨੁਮਾਇੰਦੇ ਇਸ ਬੈਠਕ 'ਚ ਤਾਂ ਸ਼ਾਮਲ ਨਹੀਂ ਹੋਏ ਪਰ ਪਹਿਲੇ ਦਿਨ ਡਿਨਰ ਕਰਨ ਜ਼ਰੂਰ ਪਹੁੰਚ ਗਏ।
Army Sources: Pakistani representatives gave a miss to the two-day military medicine conference of the Shanghai Cooperation Organisation and attended only the dinner held yesterday, in Delhi. pic.twitter.com/9gC20RgxcB
— ANI (@ANI) September 13, 2019
ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਕਾਫੀ ਦੇਰੀ ਨਾਲ ਸੱਦਾ ਦਿੱਤਾ ਸੀ। ਇਸ ਲਈ ਸ਼ਾਇਦ ਇਸ ਸੰਮੇਲਨ ਦੇ ਪਹਿਲੇ ਦਿਨ ਪਾਕਿਸਤਾਨ ਵੱਲੋਂ ਕਿਸੇ ਦੀ ਮੌਜੂਦਗੀ ਨਹੀਂ ਦਿਖੀ। ਇਸ ਸੰਮੇਲਨ 'ਚ 27 ਅੰਤਰਰਾਸ਼ਟਰੀ ਤੇ 40 ਭਾਰਤੀ ਨਾਮਾਇੰਦੇ ਸ਼ਾਮਲ ਹੋਏ।