UN ’ਚ ਪਾਕਿਸਤਾਨ ਨੂੰ ਭਾਰਤ ਨੇ ਲਾਈ ਲਤਾੜ, ਕਿਹਾ- ‘ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਹਿਣਾ ਬੰਦ ਕਰੋ’

10/09/2021 12:28:37 PM

ਨਵੀਂ ਦਿੱਲੀ— ਅੱਤਵਾਦੀ ਗਤੀਵਿਧੀਆਂ ਨੂੰ ਹੱਲਾ-ਸ਼ੇਰੀ ਦੇਣ ਲਈ ਪਾਕਿਸਤਾਨ ਪੂਰੀ ਦੁਨੀਆ ’ਚ ਮਸ਼ਹੂਰ ਹੈ ਅਤੇ ਇਸ ਕਰ ਕੇ ਉਸ ਨੂੰ ਲਤਾੜ ਲਾਉਂਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗਲੋਬਲ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੇ ਰੂਪ ’ਚ ਵਡਿਆਈ ਕਰਦੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਨੂੰ ਇਮਰਾਨ ਖਾਨ ਨੇ ਸ਼ਹੀਦ ਦੱਸਿਆ ਸੀ, ਜਿਸ ਕਾਰਨ ਪੂਰੀ ਦੁਨੀਆ ’ਚ ਉਨ੍ਹਾਂ ਦੀ ਕਿਰਕਿਰੀ ਹੋਈ ਸੀ। ਹਾਲ ਹੀ ’ਚ ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਰਾਈਟ-ਟੂ ਰਿਪਲਾਈ ਤਹਿਤ ਫਰਸਟ ਕਮੇਟੀ ’ਚ ਪਾਕਿਸਤਾਨ ਨੇ ਮੂੰਹ ਤੋੜ ਜਵਾਬ ਦਿੱਤਾ। ਭਾਰਤ ਦੇ ਸਥਾਈ ਮਿਸ਼ਨ ’ਚ ਕੌਂਸਲਰ ਏ. ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਵਾਰ-ਵਾਰ ਆਪਣੇ ਗੁਆਂਢੀਆਂ ਖ਼ਿਲਾਫ਼ ਸਰਹੱਦ ਪਾਰ ਅੱਤਵਾਦ ’ਚ ਸ਼ਾਮਲ ਰਿਹਾ ਹੈ, ਉਹ ਵੀ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ।,

PunjabKesari

ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਇੱਥੇ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕਰਦਾ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਓਸਾਮਾ ਬਿਨ ਲਾਦੇਨ ਵਰਗੇ ਗਲੋਬਲ ਅੱਤਵਾਦੀ ਨੂੰ ਸ਼ਹੀਦਾਂ ਦੇ ਰੂਪ ਵਜੋਂ ਮਾਨਤਾ ਦਿੰਦੇ ਹਨ। ਇਹ ਗਲੋਬਲ ਚੁਣੌਤੀਆਂ ਅਤੇ ਸ਼ਾਂਤੀ ਲਈ ਖ਼ਤਰਿਆਂ ਨਾਲ ਸਬੰਧਤ ਹੈ, ਜੋ ਕਿ ਕੌਮਾਂਤਰੀ ਭਾਈਚਾਰੇ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਰੇਖਾਂਕਿਤ ਕਰਦੇ ਹੋਏ ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਬਹੁਪੱਖੀ ਮੰਚਾਂ ’ਤੇ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਦੱਸਣਯੋਗ ਹੈ ਕਿ ਪਿਛਲੇ ਸਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਨੂੰ ਸੰਬੋਧਿਤ ਕਰਦਿਆਂ ਓਸਾਬਾ ਬਿਨ ਲਾਦੇਨ ਨੂੰ ਸ਼ਹੀਦ ਦੱਸਿਆ ਸੀ। ਖਾਨ ਨੇ ਕਿਹਾ ਸੀ ਕਿ ਮੈਂ ਇਹ ਕਦੇ ਨਹੀਂ ਭੁੱਲ ਸਕਦਾ ਕਿ ਕਿਵੇਂ ਅਸੀਂ ਪਾਕਿਸਤਾਨੀ ਸ਼ਰਮਿੰਦਾ ਹੋਏ ਸੀ, ਜਦੋਂ ਅਮਰੀਕੀ ਏਬਟਾਬਾਦ ’ਚ ਆਏ ਅਤੇ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਰ ਦਿੱਤਾ ਸੀ।


Tanu

Content Editor

Related News